Bhai Vir Singh

ਭਾਈ ਵੀਰ ਸਿੰਘ

  • ਜਨਮ05/12/1872 - 10/06/1957
  • ਸਥਾਨਅੰਮ੍ਰਿਤਸਰ, ਪੰਜਾਬ
  • ਸ਼ੈਲੀਕਵਿਤਾ, ਵਾਰਤਕ ਅਤੇ ਨਾਟਕਕਾਰ
  • ਅਵਾਰਡਸਾਹਿਤ ਅਕਾਦਮੀ ਪੁਰਸਕਾਰ, ਪਦਮ ਭੂਸ਼ਣ
Bhai Vir Singh
Bhai Vir Singh
Bhai Vir Singh

ਵੀਰ ਸਿੰਘ (5 ਦਸੰਬਰ 1872–10 ਜੂਨ 1957) ਇੱਕ ਸਿੱਖ ਕਵੀ, ਵਿਦਵਾਨ ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਧਰਮ ਸ਼ਾਸਤਰੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਵੀਰ ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ। ਭਾਈ ਵੀਰ ਸਿੰਘ ਨੇ ਅਜਿਹੇ ਸਮੇਂ ਵਿੱਚ ਲਿਖਣਾ ਸ਼ੁਰੂ ਕੀਤਾ ਜਦੋਂ ਸਿੱਖ ਧਰਮ, ਰਾਜਨੀਤੀ ਅਤੇ ਪੰਜਾਬੀ ਭਾਸ਼ਾ ਅੰਗਰੇਜ਼ਾਂ ਤੇ ਹਿੰਦੂਆਂ ਦੇ ਇੰਨੇ ਜ਼ਬਰਦਸਤ ਹਮਲੇ ਹੇਠ ਸੀ ਕਿ ਸਿੱਖਾਂ ਨੂੰ ਉਨ੍ਹਾਂ ਦੀ ਜੀਵਨ ਜਾਂਚ ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ। ਆਪਣੀ ਬਹੁਮੁਖੀ ਕਲਮ ਨਾਲ ਭਾਈ ਵੀਰ ਸਿੰਘ ਨੇ ਸਿੱਖਾਂ ਦੇ ਹੌਂਸਲੇ, ਫਲਸਫੇ ਅਤੇ ਆਦਰਸ਼ਾਂ ਦੀ ਵਡਿਆਈ ਕੀਤੀ ਅਤੇ ਪੰਜਾਬੀ ਭਾਸ਼ਾ ਨੂੰ ਮੁੜ ਤੋਂ ਸਤਿਕਾਰ ਦਵਾਇਆ। ਉਨ੍ਹਾਂ ਦੇ ਫਲਸਫੇ ਦਾ ਮੂਲ ਇਹ ਹੈ ਕਿ ਮਨੁੱਖ ਨੂੰ ਪਰਮਾਤਮਾ ਨੂੰ ਅਨੁਭਵ ਕਰਨ ਤੋਂ ਪਹਿਲਾਂ ਆਪਣੇ ਹੰਕਾਰ ਜਾਂ ਹਉਮੈ ਨੂੰ ਦੂਰ ਕਰਨਾ ਚਾਹੀਦਾ ਹੈ। ਭਾਈ ਵੀਰ ਸਿੰਘ ਨੇ ਅੰਮ੍ਰਿਤਸਰ (1899) ਵਿੱਚ ਹਫ਼ਤਾਵਾਰੀ ਅਖ਼ਬਾਰ, ਖ਼ਾਲਸਾ ਸਮਾਚਾਰ ("ਖ਼ਾਲਸੇ ਦੀ ਖ਼ਬਰ") ਦੀ ਸਥਾਪਨਾ ਕੀਤੀ ਜੋਕਿ ਅੱਜ ਵੀ ਪ੍ਰਕਾਸ਼ਿਤ ਹੈ। ਉਨ੍ਹਾਂ ਦੇ ਨਾਵਲਾਂ ਵਿੱਚ ਕਲਗੀਧਰ ਚਮਤਕਾਰ (1935), 17ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਇੱਕ ਨਾਵਲ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵੀ ਇੱਕ ਨਾਵਲ ਸ਼ਾਮਿਲ ਹੈ। ਭਾਈ ਵੀਰ ਸਿੰਘ ਜੀ ਨੇ ਕਾਵਿ ਅਤੇ ਸਾਹਿਤਕ ਰੂਪਾਂ ਦੀ ਵਰਤੋਂ ਕੀਤੀ ਜੋ ਪੰਜਾਬੀ ਭਾਸ਼ਾ ਵਿੱਚ ਪਹਿਲਾਂ ਕਿਤੇ ਮੌਜੂਦ ਨਹੀਂ ਸੀ। ਸਿੱਖ ਫ਼ਲਸਫ਼ੇ ਬਾਰੇ ਹੋਰ ਨਾਵਲਾਂ ਵਿੱਚ ਸੁੰਦਰੀ (1943), ਬਿਜੈ ਸਿੰਘ (1899), ਅਤੇ ਬਾਬਾ ਨੌਧ ਸਿੰਘ (1946) ਸ਼ਾਮਲ ਹਨ।...

ਹੋਰ ਦੇਖੋ