ਮਲੋਟ (ਮੁਕਤਸਰ) ਦੀ ਐਡੀਲੇਡ (ਆਸਟਰੇਲੀਆ) ਵੱਸਦੀ ਧੀ ਤੇ ਪੰਜਾਬੀ ਕਵਿੱਤਰੀ ਸੁਰਿੰਦਰ ਸਿਦਕ ਦਾ ਜਨਮ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਸਰਦਾਰ ਕੁਲਵੰਤ ਸਿੰਘ ਬਜਾਜ ਦੇ ਘਰ 16 ਜਨਵਰੀ 1971 ਨੂੰ ਹੋਇਆ। ਡੀ ਏ ਵੀ ਕਾਲਜ ਅਬੋਹਰ ਤੋਂ ਗਰੈਜੂਏਸ਼ਨ, ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਲੋਪੋਂ (ਮੋਗਾ) ਤੋਂ ਬੀ ਐੱਡ, ਸੀ ਐੱਮ ਸੀ ਲੁਧਿਆਣਾ ਤੇ ਫਲਿੰਡਰਜ਼ ਯੁਨੀਵਰਸਿਟੀ ਸਾਊਥ ਆਸਟ੍ਰੇਲੀਆ ਤੋਂ ਨਰਸਿੰਗ ਦੀ ਸਿੱਖਿਆ ਗ੍ਰਹਿਣ ਕੀਤੀ। ਸੁਰਿੰਦਰ ਸਿਦਕ ਦੀ ਚਾਨਣ ਦੀ ਪੈੜ (ਅਮਿਤਾਸ ਨਾਲ ਸਾਂਝੀ ਕਿਤਾਬ) ਤੋਂ ਇਲਾਵਾ ਇਕੱਲੀ ਦੀਆਂ ਦੋ ਪੁਸਤਕਾਂ ਰੂਹ ਦੀ ਗਾਨੀ ਤੇ ਕੁਝ ਤਾਂ ਕਹਿ ਛਪ ਚੁਕੀਆਂ ਹਨ।...
ਹੋਰ ਦੇਖੋ