ਸੁਥਰੇ ਸ਼ਾਹ ਦਾ ਜਨਮ ਗੁਰੂ ਹਰਗੋਬਿੰਦ ਜੀ ਦੇ ਸਮੇਂ ੧੬੧੫ ਈ: ਨੂੰ ਹੋਇਆ ਮੰਨਿਆਂ ਜਾਂਦਾ ਹੈ। ਬਾਵਾ ਬੁੱਧ ਸਿੰਘ ਜੀ ਉਨ੍ਹਾਂ ਦੇ ਜਨਮ ਬਾਰੇ ਦੱਸਦੇ ਹਨ ਕਿ ਜਨਮ ਵੇਲੇ ਉਨ੍ਹਾਂ ਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਕੋਈ ਬਲਾ ਪੈਦਾ ਹੋਈ ਹੈ। ਉਨ੍ਹਾਂ ਨੇ ਆਪ ਨੂੰ ਕੱਪੜੇ ਵਿੱਚ ਵਲ੍ਹੇਟ ਕੇ ਜੰਗਲ ਵਿੱਚ ਸੁਟਵਾ ਦਿੱਤਾ । ਉੱਥੇ ਇੱਕ ਕੁੱਤੀ ਨੇ ਬੱਚੇ ਦਿੱਤੇ ਹੋਏ ਸਨ। ਕੁੱਤੀ ਇਨ੍ਹਾਂ ਨੂੰ ਭੀ ਆਪਣਾ ਬੱਚਾ ਸਮਝ ਕੇ ਦੁੱਧ ਪਿਲਾਂਦੀ ਰਹੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਪਾਸਿਓਂ ਲੰਘੇ। ਉਨ੍ਹਾਂ ਵੇਖਿਆ ਕਿ ਕੁੱਤੀ ਦੇ ਬੱਚਿਆਂ ਵਿੱਚ ਇੱਕ ਮਨੁੱਖ ਦਾ ਬੱਚਾ ਹੈ ਤਾਂ ਉਸ ਨੂੰ ਚੁਕਵਾ ਕੇ ਉਸ ਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ। ਉਹ ਬਾਲ ਅਵਸਥਾ ਤੋਂ ਹੀ ਮਖੌਲੀਏ ਸਨ । ਆਪ ਨੇ ਗੁਰੂ ਹਰਗੋਬਿੰਦ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਹਨ।...