اُ توں شروع ہون والے پنجابی لفظاں دے معنےਗ

ਰਾਜਪੂਤਾਂ ਦੀ ਇੱਕ ਜਾਤਿ. " ਗਹਰਵਾਰ ਚੌਹਾਨ ਗਹਲੌਤ ਦੌਰੇ." (ਚਰਿਤ੍ਰ ੯੧)


ਸੰ. ਗਹ੍ਵਰ. ਦੇਖੋ, ਗਹਬਰ। ੨. ਗੰਭੀਰ. ਡੂੰਘਾ.


ਸੰਗ੍ਯਾ- ਗਹ੍ਵਰਤਾ. ਗੰਭੀਰਤਾ. ਡੂੰਘਿਆਈ.


ਗੰਭੀਰ ਦਾ ਵਿਚਾਰ. ਭਾਵ- ਕਰਤਾਰ ਦਾ ਗ੍ਯਾਨ. "ਗਹਿਰਿਗਹੁ ਹਦਰਥਿ ਦੀਓ." (ਸਵੈਯੇ ਮਃ ੨. ਕੇ) ਹ਼ਜਰਤ (ਗੁਰੂ ਨਾਨਕ ਦੇਵ) ਨੇ ਕਰਤਾਰ ਦਾ ਗ੍ਯਾਨ ਦਿੱਤਾ.


ਵਿ- ਡੂੰਘੀ. "ਗਹਰੀ ਕਰਕੈ ਨੀਵ ਖੁਦਾਈ." (ਧਨਾ ਨਾਮਦੇਵ) ੨. ਗਾੜ੍ਹੀ. "ਗਹਰੀ ਬਿਭੂਤ ਲਾਇ ਬੈਠਾ ਤਾੜੀ". (ਰਾਮ ਮਃ ੫)


ਭਦੌੜ ਤੋਂ ਦਸ ਕੋਹ ਉੱਤਰ ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਥਾਣਾ ਭਦੌੜ ਵਿੱਚ ਰੇਲਵੇ ਸਟੇਸ਼ਨ ਬਰਨਾਲੇ ਤੋਂ ੧੪. ਮੀਲ ਉੱਤਰ ਹੈ. ਇਸ ਪਿੰਡ ਤੋਂ ਵਾਯਵੀ ਕੋਣ ਸ਼੍ਰੀ ਗੁਰੂ ਹਰਿਰਾਇ ਜੀ ਦਾ ਗੁਰਦ੍ਵਾਰਾ ਹੈ. ਮੇਹਰਾਜ ਵੱਲ ਜਾਂਦੇ ਹੋਏ ਗੁਰੂ ਜੀ ਇਸ ਥਾਂ ਵਿਰਾਜੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ, ਨਾਲ ੫੦ ਵਿੱਘੇ ਜ਼ਮੀਨ ਅਤੇ ੨੫ ਰੁਪਏ ਸਾਲਾਨਾ ਪਟਿਆਲਾ ਵੱਲੋਂ ਜਾਗੀਰ ਹੈ. ਪੁਜਾਰੀ ਸਿੰਘ ਹੈ। ੨. ਡਿੰਗ. ਨਸ਼ਾ. ਮਾਦਕ. ਅਮਲ.


ਵਿ- ਗਹਲ (ਨਸ਼ੇ) ਵਿੱਚ ਚੂਰ. ਮਖਮੂਰ. ਨਸ਼ੇ ਨਾਲ ਪਾਗਲ ਹੋਇਆ। ੨. ਦੀਵਾਨਾ। ੩. ਸਿੰਧੀ. ਗਹਿਲੋ- ਗਹੇਲੋ. ਲਾਪਰਵਾ. ਗ਼ਾਫ਼ਿਲ। ੪. ਮੂਰਖ.


ਰਾਜਪੂਤਾਂ ਦੀ ਇੱਕ ਵੰਸ਼, ਜਿਸ ਵਿੱਚੋਂ ਮੇਵਾੜ ਦੀ ਸ਼ਿਸ਼ੋਦੀਆ (ਸ਼ਿਸ਼ੋਦਯਾ) ਕੁਲ ਹੈ.


ਦੇਖੋ, ਗਹਬਰ.