اُ توں شروع ہون والے پنجابی لفظاں دے معنےਦ

ਫ਼ਾ. [دستہ] ਦਸ੍ਤਾ. ਸੰਗ੍ਯਾ- ਕ਼ਬਜਾ. ਮੁੱਠਾ. ਹੱਥਾ। ੨. ਟੋਲਾ. ਗਰੋਹ. ਝੁੰਡ। ੩. ਸੋਟਾ. ਡੰਡਾ। ੪. ਕਾਗ਼ਜ ਦੇ ਚੌਬੀਹ ਤਾਉ ਦਾ ਗੱਠਾ.


ਫ਼ਾ. [دستانہ] ਸੰਗ੍ਯਾ- ਹੱਥ ਪੁਰ ਪਹਿਰਣ ਦਾ ਵਸਤ੍ਰ। ੨. ਤਲਵਾਰ ਦਾ ਤਾੜੀਦਾਰ ਕਬਜਾ, ਜੋ ਹੱਥ ਦੀ ਰਖ੍ਯਾ ਕਰਦਾ ਹੈ.


ਫ਼ਾ. [دستار] ਸੰਗ੍ਯਾ- ਪੱਗ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ.


ਸੰਗ੍ਯਾ- ਦਸ੍ਤਾਰ ਬੰਨ੍ਹਣ ਦੀ ਰਸਮ. ਕਿਸੇ ਬਜ਼ੁਰਗ ਦੇ ਮਰਨ ਪੁਰ ਪੁਤ੍ਰ ਆਦਿ ਅਧਿਕਾਰੀ ਨੂੰ ਭਾਈਚਾਰੇ ਵੱਲੋਂ ਦਿੱਤੀ ਹੋਈ ਪੱਗ ਦੇ ਬੰਨ੍ਹਣ ਦੀ ਕ੍ਰਿਯਾ। ੨. ਮੁਸਲਮਾਨਾਂ ਦੇ ਸਮੇਂ ਧਰਮ ਦੇ ਨ੍ਯਾਯਕਾਰੀ ਨੂੰ ਅਹੁਦੇ ਤੇ ਥਾਪਣ ਸਮੇਂ ਦਸ੍ਤਾਰ ਬੰਨ੍ਹਾਉਣ ਦੀ ਰਸਮ. ਦੇਖੋ, ਐਲਫਿਨਸਟਨ (Elphinstone) ਕ੍ਰਿਤ ਭਾਰਤ ਦਾ ਇਤਿਹਾਸ ਕਾਂਡ ੮.


ਦੇਖੋ, ਦਸਤਾਰ. ਖ਼ਾਲਸਾ ਦਸਤਾਰ ਦੀ ਥਾਂ ਦਸਤਾਰਾ ਸ਼ਬਦ ਵਰਤਦਾ ਹੈ.


ਫ਼ਾ. [دستاویز] ਸੰਗ੍ਯਾ- ਹੱਥ ਦੀ ਲਿਖਤ. ਸਨਦ.


ਫ਼ਾ. [دستاں] ਸੰਗ੍ਯਾ- ਫ਼ਰੇਬ. ਛਲ। ੨. ਗੀਤ। ੩. ਦਾਸਤਾਨ. ਕਹਾਣੀ. ਕਥਾ.