اُ توں شروع ہون والے پنجابی لفظاں دے معنےਆ

ਦੇਖੋ, ਆਵਨ. "ਨਾਨਕ ਸੇ ਦਿਹ ਆਵੰਨਿ." (ਸੋਹਿਲਾ)


ਸੰ. आवृत. ਸੰਗ੍ਯਾ- ਢਕਿਆ ਹੋਇਆ। ੨. ਘਿਰਿਆ ਹੋਇਆ। ੩. ਲੁਕਿਆ ਹੋਇਆ.


ਸੰ. आवृत्ति्. ਸੰਗ੍ਯਾ- ਵਾਰੰਵਾਰ ਅਭ੍ਯਾਸ ਦਾ ਕਰਨਾ। ੨. ਕਿਸੇ ਗੱਲ ਦਾ ਵਾਰ ਵਾਰ ਚੇਤੇ ਕਰਨਾ। ੩. ਪੁਸਤਕ ਦੇ ਪਾਠ ਨੂੰ ਅਨੇਕ ਵਾਰ ਪੜ੍ਹਨਾ.


ਸੰਗ੍ਯਾ- ਓਟ. ਪੜਦਾ। ੨. ਪਨਾਹ. ਰਖ੍ਯਾ। ੩. ਟੇਢਾਪਨ. ਵਿੰਗ। ੪. ਦੇਖੋ, ਆੜਿ.


ਸੰਗ੍ਯਾ- ਲਿੰਗੋਟ. ਕਮਰ ਲਪੇਟਿਆ ਵਸਤ੍ਰ, ਜਿਸ ਦਾ ਇੱਕ ਸਿਰਾ ਆੜ (ਟੇਢਾ) ਨਿਤੰਬਾਂ ਵਿੱਚਦੀਂ ਪਿੱਛੇ ਕਸੀਦਾ ਹੈ.


ਸੰਗ੍ਯਾ- ਗੋਟੀ (ਨਰਦ) ਦੀ ਟੇਢੀ ਚਾਲ। ੨. ਕਪਟ ਦੀ ਖੇਲ. "ਆੜਾ ਗੋਟੀ ਨਿਤ ਕਰੈਂ ਹਿੰਦੂ ਮੁਸਲਮਾਨ." (ਮਗੋ) ੩. ਸਿੰਧੀ. ਆੜੀ ਗੋੜ. ਪ੍ਰਤਿਬੰਧ. ਰੁਕਾਵਟ. ਵਿਘਨ.


ਸੰ. आडि- ਆਡਿ. ਸੰਗ੍ਯਾ- ਇੱਕ ਕਿਸਮ ਦੀ ਮੱਛੀ Cod. "ਤੂੰ ਕੈਸੇ ਆੜਿ ਫਾਥੀ ਜਾਲਿ?" (ਮਲਾ ਅਃ ਮਃ ੧) ੨. ਬਗੁਲੇ ਦਾ ਇੱਕ ਭੇਦ. ਨੜੀ. ਸਿੰਧੀ- ਆੜੀ.


ਦੇਖੋ, ਆੜਿ। ੨. ਸੰਗ੍ਯਾ- ਯਾਰ. ਮਿਤ੍ਰ. ਯਾੜੀ. ਨਾਲ ਦਾ ਸਾਥੀ। ੩. ਯਾਰੀ. ਮਿਤ੍ਰਤਾ.


ਸੰ. ਆਰੁਕ. ਸੰਗ੍ਯਾ- ਇੱਕ ਫਲਦਾਰ ਬੂਟਾ ਅਤੇ ਉਸ ਦਾ ਫਲ, ਜੋ ਗਰਮੀ ਦੀ ਰੁੱਤ ਪਕਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. L. Prunus Persica. ਅੰ. Peach.


ਸੰਗ੍ਯਾ- ਰੁਕਾਵਟ। ੨. ਆਢਕ (੪ ਸੇਰ) ਅੰਨ ਅਥਵਾ ਕੋਈ ਹੋਰ ਪਦਾਰਥ ਮਜ਼ਦੂਰੀ ਵਿੱਚ ਲੈ ਕੇ ਵਪਾਰ ਕਰਨ ਦੀ ਕ੍ਰਿਯਾ¹। ੩. ਮਜ਼ਦੂਰੀ ਵਿੱਚ ਲਈ ਵਸਤੁ.