اُ توں شروع ہون والے پنجابی لفظاں دے معنےਭ

ਸੰ. ਸੰਗ੍ਯਾ- ਦੇਖਣ ਯੋਗ੍ਯ (ਦ੍ਰਿਸ਼੍ਯ) ਕਾਵ੍ਯ ਨਾਟਕ.


ਸੰ. ਸੰਗ੍ਯਾ- ਦੇਖਣ ਯੋਗ੍ਯ (ਦ੍ਰਿਸ਼੍ਯ) ਕਾਵ੍ਯ ਨਾਟਕ.


ਸੰਗ੍ਯਾ- ਕਰਤਾਰ ਦਾ ਹੁਕਮ (ਭਾਵਨ) ਉਹ ਬਾਤ, ਜੋ ਵਾਹਗੁਰੂ ਨੂੰ ਭਾਈ ਹੈ. "ਭਾਣਾ ਮੰਨੇ, ਸੋ ਸੁਖੁ ਪਾਏ." (ਮਾਰੂ ਸੋਲਹੇ ਮਃ ੩) ੨. ਇੱਛਾ. ਮਰਜੀ. "ਆਪਣਾ ਭਾਣਾ ਤੁਮ ਕਰਹੁ, ਤਾ ਫਿਰਿ ਸਹੁ ਖੁਸ਼ੀ ਨ ਆਵਏ." (ਆਸਾ ਛੰਤ ਮਃ ੩) ੩. ਵਿਭਾਇਆ. ਪਸੰਦ ਆਇਆ.


ਭਾਣੇ ਵਿੱਚ. ਹੁਕਮ ਅੰਦਰ. "ਬੋਲੈ ਗੁਰ ਕੇ ਭਾਣਿ." (ਆਸਾ ਮਃ ੫)