اُ توں شروع ہون والے پنجابی لفظاں دے معنےਆ

ਸੰਗ੍ਯਾ- ਆੜ੍ਹਤ ਕਰਨ ਵਾਲਾ. ਦੇਖੋ, ਆੜ੍ਹਤ ੨.


ਸੰ. ਵ੍ਯ- ਵਿਸਮਯ (ਅਚਰਜ) ਬੋਧਕ ਸ਼ਬਦ। ੨. ਹਾਂ. ਅੰਗੀਕਾਰ। ੩. ਫ਼ਾ. [آن] ਸਰਵ. ਵਹ. ਉਹ. "ਨ ਰਿਜਕ ਦਸਤ ਆਂ ਕਸੇ." (ਵਾਰ ਮਾਝ ਮਃ ੧) ਕਿਸੇ ਦੇ ਹੱਥ ਉਨ੍ਹਾਂ ਜੀਵਾਂ ਦਾ ਰਿਜ਼ਕ ਨਹੀਂ ਹੈ। ੪. ਅ਼. ਸਮਾਂ. ਵੇਲਾ। ੫. ਖਿਨ (ਕ੍ਸ਼੍‍ਣ). ਪਲ.


ਸੰਗ੍ਯਾ- ਅਸ਼੍ਰੁ. ਹੰਝੂ. ਆਂਸੂ. ਅਸ਼ਕ.


ਸੰਗ੍ਯਾ- ਅੱਥਰੂ. ਅਸ਼੍ਰੁ. ਅੰਝੂ. ਹੰਝੂ. ਅਸ਼ਕ.


ਦੇਖੋ, ਅੰਕ। ੨. ਸਿੰਧੀ. ਸੇਰ ਦਾ ਸੋਲਵਾਂ ਹਿੱਸਾ. ਛਟਾਂਕ। ੩. ਰੁਪਯੇ ਦਾ ਸੋਲਵਾਂ ਭਾਗ. ਆਨਾ.


ਫ਼ਾ. [آنکس] ਸਰਵ- ਉਹ ਪੁਰਖ. ਉਹ ਆਦਮੀ.


ਡਿੰਗ. ਸੰਗ੍ਯਾ- ਅੰਕ (ਦਾਗ) ਲਾਇਆ ਗਿਆ ਹੈ ਜਿਸ ਦੇ. ਦਾਗ ਦੇਕੇ ਛੱਡਿਆ ਹੋਇਆ ਢੱਟਾ. ਸਾਂਡ.


ਫ਼ਾ. [آنکہ] ਸਰਵ. ਉਹ ਜੋ. ਉਹ ਕਿ.