اُ توں شروع ہون والے پنجابی لفظاں دے معنےਆ

ਸੰ. ਅਕ੍ਸ਼ਿ. ਸੰਗ੍ਯਾ- ਨੇਤ੍ਰ. ਅੱਖ. "ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ." (ਰਾਮਾਵ)


ਸੰ. अङ्गण- ਅੰਗਣ. ਵੇਹੜਾ. ਸਹਿਨ.


ਅੰਗਣ (ਵੇੜ੍ਹੇ) ਵਿੱਚ. "ਸੋਭਾ ਮੇਰੈ ਆਗਨਿ." (ਬਿਲਾ ਮਃ ੫) "ਆਗਿਨ ਸੁਖ ਬਾਸਨਾ." (ਫੁਨਹੇ ਮਃ ੫) ਅੰਗਣ ਵਿੱਚ ਸੁਖ ਸਾਥ ਵਸਣਾ. "ਘਰਿ ਆਂਗਨਿ ਨ ਸੁਖਾਈ." (ਸ੍ਰੀ ਬੇਣੀ) ੨. ਦੇਖੋ, ਅਗਨਿ.


आङ्गिरस. ਵਿ- ਅੰਗਿਰਾ ਰਿਖੀ ਦੀ ਵੰਸ਼ ਵਿੱਚ ਹੋਣ ਵਾਲਾ. "ਅੰਗਿਰਾਵੰਸ਼ੀ। ੨. ਸੰਗ੍ਯਾ- ਵ੍ਰਿਹਸਪਤਿ. ਦੇਵਗੁਰੂ.


ਸੰ. अङ्गुली- ਅੰਗੁਲੀ. ਸੰਗ੍ਯਾ- ਉਂਗਲ.


ਦੇਖੋ, ਆਂਗਨ ਅਤੇ ਅੰਗਣ.


ਅੰਗਨ (ਵੇਹੜੇ) ਵਿੱਚ. ਆਂਗਨ ਮੇਂ. "ਪਿਰ ਬਾਝੜਿਅਹੁ, ਮੇਰੇ ਪਿਆਰੇ! ਆਙਣਿ ਧੂੜਿ ਲੁਤੇ." (ਆਸਾ ਛੰਤ ਮਃ ੪) ਦੇਖੋ, ਲੁਤੇ.


ਸੰ. ਅਰ੍‌ਚਿ. ਸੰਗ੍ਯਾ- ਅੱਗ ਦੀ ਲਾਟ। ੨. ਸੇਕ. ਤਾਉ. "ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀਂ." (ਆਸਾ ਛੰਤ ਮਃ ੫) "ਆਂਚ ਨ ਲਾਗੈ ਅਗਨਿਸਾਗਰ ਤੇ." (ਦੇਵ ਮਃ ੫)


ਦੇਖੋ, ਅੰਚਲ.


ਦੇਖੋ, ਅੰਚਲ.


ਸੰ. आञ्जन. ਵਿ- ਅੰਜਨ ਸੰਬੰਧੀ. ਅੰਜਨ ਦਾ। ੨. ਸੰਗ੍ਯਾ- ਅੰਜਨਾ ਦਾ ਪੁਤ੍ਰ ਹਨੂਮਾਨ.


ਕ੍ਰਿ. ਅੰਜਨ ਪਾਉਣਾ. ਅੱਖਾਂ ਵਿੱਚ ਸੁਰਮਾ ਲਾਉਣਾ. "ਆਂਜੇ ਇਸੇ ਨੈਨ." (ਕਲਕੀ)