اُ توں شروع ہون والے پنجابی لفظاں دے معنےਗ

ਦੇਖੋ, ਗਹਬਰ ੨. ਦੇਖੋ, ਗੌਰ। ੩. ਦੇਖੋ, ਗੌਰਵ.


ਅੰ. Government. ਸੰਗ੍ਯਾ- ਹੁਕੂਮਤ. ਅਧਿਕਾਰ। ੨. ਹੁਕਮਰਾਂ ਸਰਕਾਰ। ੩. ਰਾਜ. ਸਲਤਨਤ.


ਅੰ. Governor ਸੰਗ੍ਯਾ- ਹਾਕਿਮ. ਹੁਕਮਰਾਂ। ੨. ਸੂਬੇ ਦਾ ਮੁੱਖ ਪ੍ਰਬੰਧਕ। ੩. ਕਿਸੇ ਆਸ਼੍ਰਮ ਦਾ ਪ੍ਰਬੰਧਕ ਅਧਿਕਾਰੀ.


ਅੰ. Governor General. ਸੰਗ੍ਯਾ- ਸਾਰੇ ਅਧਿਕਾਰੀਆਂ ਤੇ ਹੁਕੂਮਤ ਕਰਨ ਵਾਲਾ ਅਹੁਦੇਦਾਰ, ਜਿਸ ਦੇ ਅਧੀਨ ਸਾਰੇ ਗਵਰਨਰ (ਹਾਕਿਮ) ਹੋਣ. ਮੁਲਕੀ ਲਾਟ. ਹਿੰਦੁਸਤਾਨ ਦਾ ਪਹਿਲਾ ਗਵਰਨਰ ਜਨਰਲ ਸਨ ੧੭੭੩ ਵਿੱਚ ਵਾਰਨਹੇਸਟਿੰਗਸ (Warren Hastings) ਕਾਇਮ ਹੋਇਆ ਸੀ.


ਦੇਖੋ, ਗਵਰਨਮੇਂਟ.


ਵਿ- ਗੋਰਾ. ਗੌਰ। ੨. ਦੇਖੋ, ਗਉਰਾ.


ਸੰ. ਸਾਂਨ੍ਹ. ਢੱਟਾ। ੨. ਗਵਿਰਾਜ. ਸੰਗ੍ਯਾ- ਕਾਮਧੇਨੁ, ਜੋ ਸਭ ਗਊਕੁਲ ਦੀ ਰਾਜਾ ਹੈ. "ਨਿਕਸੀ ਗਵਰਾਜ ਸੁ ਧੇਨੁ ਭਲੀ." (ਸਮੁਦ੍ਰਮਥਨ)


ਦੇਖੋ, ਗਉੜੀ। ੨. ਗੌਰੀ. ਪਾਰਵਤੀ. "ਆਨ ਗਵਰਿ ਕਂਹਿ ਸੀਸ ਝੁਕਾਵਤ." (ਚਰਿਤ੍ਰ ੩੫੫)


ਸੰ. ਸੰਗ੍ਯਾ- ਮੈਂਹ. ਭੈਂਸ. ਮਹਿਸੀ। ੨. ਜੰਗਲੀ ਝੋਟਾ। ੩. ਝੋਟੇ ਦਾ ਸਿੰਗ.