ਦੇਖੋ, ਛੂਛਕ.
ਵਿ- ਛੂਛਾ. ਖ਼ਾਲੀ।੨ ਤੁੱਛ. ਹਲਕਾ। ੩. ਇੱਕ ਹਾਲੋਂ ਜੇਹੀ ਬੂਟੀ, ਜਿਸ ਦੀ ਭੁੱਜੀ ਵਾਤਨਾਸ਼ਕ ਹੈ.
ਦੇਖੋ, ਸੂਤਕ। ੨. ਬਾਲਕ ਦੇ ਜੰਮਣ ਤੋਂ ਛੀਵੇਂ ਦਿਨ ਦੀ ਕ੍ਰਿਯਾ. ਛਠੀ. ਸਸ੍ਠੀ। ੩. ਪਤਲੀ ਛਟੀ. ਛਮਕੀ. "ਖੇਲਨ ਮੇ ਜੀਉ ਤੇਰੋ, ਖਾਇਂ ਛੂਛਕਾਨ ਕੋ." (ਨਾਪ੍ਰ)
ਵਿ- ਸੱਖਣਾ. ਖ਼ਾਲੀ. "ਕਹੁ ਕਬੀਰ ਛੂਚਾ ਘਟ ਬੋਲੈ." (ਗੌਂਡ) ੨. ਤੁੱਛ. ਘਟੀਆ. "ਕਹਿ ਕਬੀਰ ਸਗਲੇ ਮਦ ਛੂਛੇ." (ਰਾਮ) ੩. ਨਿਰਧਨ. ਕੰਗਾਲ.
ਵਿ- ਊਣੀ. ਖ਼ਾਲੀ. ਜੋ ਭਰਨ ਵਿੱਚ ਨਹੀਂ ਆਉਂਦੀ "ਛਾਇਆ ਛੂਛੀ ਜਗਤੁ ਭੁਲਾਨਾ." (ਓਅੰਕਾਰ) ੨. ਓਛੀ. ਤੁੱਛ। ੩ ਸੰਗ੍ਯਾ- ਛੋਟੀ ਕਟੋਰੀ, ਜਿਸ ਵਿੱਚ ਚੰਦਨ ਕੇਸਰ ਆਦਿ ਘਸੇ ਹੋਏ ਪਦਾਰਥ ਰੱਖੀਦੇ ਹਨ। ੪. ਠੂਠੀ.
ਵਿ- ਊਣੀ. ਖ਼ਾਲੀ. ਜੋ ਭਰਨ ਵਿੱਚ ਨਹੀਂ ਆਉਂਦੀ "ਛਾਇਆ ਛੂਛੀ ਜਗਤੁ ਭੁਲਾਨਾ." (ਓਅੰਕਾਰ) ੨. ਓਛੀ. ਤੁੱਛ। ੩ ਸੰਗ੍ਯਾ- ਛੋਟੀ ਕਟੋਰੀ, ਜਿਸ ਵਿੱਚ ਚੰਦਨ ਕੇਸਰ ਆਦਿ ਘਸੇ ਹੋਏ ਪਦਾਰਥ ਰੱਖੀਦੇ ਹਨ। ੪. ਠੂਠੀ.
ਸੰਗ੍ਯਾ- ਛੁੱਟਣ ਦਾ ਭਾਵ. "ਪ੍ਰਾਨ ਜਾਹਿਗੇ ਛੂਟਿ." (ਸ. ਕਬੀਰ) ਪ੍ਰਾਣ ਛੂਟਿ ਜਾਹਿਂਗੇ। ੨. ਰਿਹਾਈ. ਛੁਟਕਾਰਾ। ੩. ਹਮਲਾ. ਹੱਲਾ. ਧਾਵਾ. "ਪਯੋ ਪੰਥ ਕਰ ਛੂਟ." (ਪ੍ਰਾਪੰਪ੍ਰ)੪ ਤ੍ਰੁਟਿ. ਟੁੱਟਣ ਦਾ ਭਾਵ। ੪. ਲਿਖਣ ਵੇਲੇ ਭੁੱਲ ਦੇ ਕਾਰਣ ਕਿਸੇ ਪਾਠ ਦਾ ਲਿਖਾਰੀ ਤੋਂ ਛੁਟਜਾਣ ਦਾ ਭਾਵ.
ਛੁਟੇਗਾ. ਛੁੱਟੇਂਗਾ. ਖ਼ਲਾਸ ਹੋਵੇਂਗਾ. "ਛੂਟਸਿ ਮੂੜੇ! ਕਵਣ ਗੁਣੀ?" (ਮਾਰੂ ਮਃ ੧)
ਛੁਟਦਾ ਹੈ. ਬੰਧਨਰਹਿਤ ਹੁੰਦਾ ਹੈ.
nan
ਕ੍ਰਿ- ਮੁਕਤ ਹੋਣਾ. ਰਿਹਾ ਹੋਣਾ. ਬੰਧਨ ਰਹਿਤ ਹੋਣਾ. "ਫਾਸਨ ਕੀ ਬਿਧਿ ਸਭੁਕੋਊ ਜਾਨੈ, ਛੂਟਨ ਕੀ ਇਕੁ ਕੋਈ." (ਗਉ ਕਬੀਰ)