اُ توں شروع ہون والے پنجابی لفظاں دے معنےਗ

ਸੰ. ਸੰਗ੍ਯਾ- ਗਾਂ ਦੀ ਅੱਖ ਵਰਗਾ ਛਿਦ੍ਰ, ਜੋ ਮਕਾਨ ਦੀ ਪਰਦੇਦਾਰ ਤਾਕੀਆਂ ਵਿੱਚ ਹੁੰਦਾ ਹੈ. ਝਰੋਖਾ। ੨. ਸੂਰਜ ਦੀ ਗਵ (ਕਿਰਣਾਂ) ਆਉਣ ਜਿਸ ਸੁਰਾਖ਼ ਵਿੱਚਦੀਂ। ੩. ਸੁਗ੍ਰੀਵ ਦਾ ਇੱਕ ਮੰਤ੍ਰੀ। ੪. ਚਾਂਦਮਾਰੀ ਦਾ ਤਖ਼ਤਾ, ਜਿਸ ਪੁਰ ਬੈਲ ਦੀ ਅੱਖ ਜੇਹਾ ਚਿੰਨ੍ਹ ਹੁੰਦਾ ਹੈ. Bull’s eye. ਇਸੇ ਦਾ ਵਿਗੜਿਆ ਸ਼ਬਦ ਗੁਲਜਰੀ ਹੈ.


ਵਿ- ਗਵਾਚਿਆ. ਖੋਇਆ ਗਿਆ. ਨਸ੍ਟ ਹੋਇਆ. "ਸਭ ਕਿਲਬਿਖ ਗਏ ਗਵਾਝਾ." (ਜੈਤ ਮਃ ੪)


ਗਵਾ ਦਿੱਤੇ. ਖੋਏ. "ਜਪਿਐ ਪਾਪ ਗਵਾਤੇ." (ਬਿਹਾ ਛੰਤ ਮਃ ੪)


ਵਿ- ਵਿਨਸ੍ਟ. ਦੇਖੋ, ਗਵਾਝਾ। ੨. ਗਾਇਨ ਕਰਦਾ. ਗਾਉਂਦਾ. "ਗੁਣਗੋਬਿੰਦ ਗੁਰਮੁਖਿ ਗਵਾਧਾ." (ਵਾਰ ਮਾਰੂ ੨. ਮਃ ੫)


ਦੇਖੋ, ਗਵਾਧਾ ੧. "ਸਭਿ ਪਾਪ ਗਵਾਧੂ." (ਸਾਰ ਮਃ ੫. ਪੜਤਾਲ)


ਸੰ. ਗ੍ਰਾਮਨਰ. ਪੇਂਡੂ. ਦੇਹਾਤੀ. ਭਾਵ- ਅਸਭ੍ਯ. "ਮੂਰਖ ਮੁਗਧ ਗਵਾਰ." (ਮਾਰੂ ਕਬੀਰ)#੨. ਫ਼ਾ. [گوار] ਪ੍ਰਤ੍ਯ- ਇਹ ਦੂਜੇ ਸ਼ਬਦ ਦੇ ਅੰਤ ਆਕੇ ਅਨੁਕੂਲ ਪਸੰਦ ਆਦਿ ਅਰਥ ਦਿੰਦਾ ਹੈ, ਜਿਵੇਂ ਖੁਸ਼ਗਵਾਰ. ਨਾਗਵਾਰ.


ਸੰਗ੍ਯਾ- ਗੋਪਾਲ. ਗੋਪਾਲਿਕਾ. ਗੋਪ. ਗੋਪੀ. ਗਵਾਲਾ. ਗਵਾਲੀ.


ਗਵਾਰ ਦਾ ਸੰਬੋਧਨ. "ਹਰਿ ਕਾ ਨਾਮ ਕੀ ਨ ਜਪਸਿ ਗਵਾਰਾ?" (ਸੋਰ ਕਬੀਰ) ੨. ਦੇਖੋ, ਗਮਾਰਾ। ੩. ਫ਼ਾ. [گوارا] ਗਵਾਰਾ. ਵਿ- ਅਨੁਕੂਲ. ਪਸੰਦ। ੪. ਸੰਗ੍ਯਾ- ਸ਼ਹਿਦ ਦੀ ਮੱਖੀਆਂ ਦਾ ਛੱਤਾ.


ਗਵਾਰ ਦਾ ਸੰਬੋਧਨ. "ਹਰਿ ਕਾ ਨਾਮ ਕੀ ਨ ਜਪਸਿ ਗਵਾਰਾ?" (ਸੋਰ ਕਬੀਰ) ੨. ਦੇਖੋ, ਗਮਾਰਾ। ੩. ਫ਼ਾ. [گوارا] ਗਵਾਰਾ. ਵਿ- ਅਨੁਕੂਲ. ਪਸੰਦ। ੪. ਸੰਗ੍ਯਾ- ਸ਼ਹਿਦ ਦੀ ਮੱਖੀਆਂ ਦਾ ਛੱਤਾ.