اُ توں شروع ہون والے پنجابی لفظاں دے معنےਗ

ਗਵਾਰ ਦਾ ਸ੍‍ਤ੍ਰੀ ਲਿੰਗ. "ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ?" (ਧਨਾ ਤ੍ਰਿਲੋਚਨ) ੨. ਗੋਪੀ. ਗੋਪਾਲਿਕਾ. ਗਵਾਲਨ. "ਪਟ ਸਾਜਨ ਕੋ ਸਜਕੈ ਸੁ ਗਵਾਰੀ." (ਕ੍ਰਿਸਨਾਵ)


ਸੰਗ੍ਯਾ- ਗੋਪਾਲ. ਗਵਾਲਾ. ਅਹੀਰ। ੨. ਮਥੁਰਾ ਨਿਵਾਸੀ ਭੱਟਵੰਸ਼ ਦਾ ਰਤਨ ਇੱਕ ਕਵੀ, ਜੋ ਕੁਝ ਕਾਲ ਲਹੌਰਪਤਿ ਮਹਾਰਾਜਾ ਸ਼ੇਰ ਸਿੰਘ ਪਾਸ ਰਿਹਾ ਅਤੇ ਵ੍ਰਿੱਧ ਅਵਸਥਾ ਨਾਭਾਪਤਿ ਮਹਾਰਾਜਾ ਭਰਪੂਰ ਸਿੰਘ ਜੀ ਪਾਸ ਵਿਤਾਈ. ਗ੍ਵਾਲ ਦੀ ਕਵਿਤਾ ਮਨੋਹਰ ਹੈ. ਇਸ ਨੇ ਸੰਮਤ ੧੯੧੭ ਵਿੱਚ ਗੁਰੁਪਚਾਸਾ (ਪੰਚਾਸ਼ਿਕਾ) ਲਿਖਿਆ ਹੈ, ਜਿਸ ਵਿੱਚੋਂ ਇਹ ਕਬਿੱਤ ਹਨ-#ਪਢਕੈ ਤਿਹਾਰੀ ਬਾਨੀ ਸ਼੍ਰੀਮਾਨ ਗੋਬਿੰਦ ਸਿੰਘ!#ਜੀਵਨਮੁਕਤ ਜਨ ਹੋਯਰਹੈਂ ਅਗ ਮੇ,#ਸਾਧੁ ਮੇ ਨ ਸ਼ੇਰਪਨ ਸ਼ੇਰ ਮੇ ਨ ਸਾਧੁਪਨ,#ਦੋਊਪਨ ਦੇਖਿਯਤ ਆਪ ਹੀ ਕੇ ਮਗ ਮੇ,#ਗ੍ਵਾਲ ਕਵਿ ਅਦਭੁਤ ਬਾਤੇਂ ਕਹੋਂ ਕੌਨ ਕੌਨ,#ਭੌਨ ਭੌਨ ਜਾਹਰ ਜਹੂਰ ਪਗ ਪਗ ਮੇ,#ਸਿੱਖ ਜੇ ਤਿਹਾਰੇ ਸਭ ਸੰਗ੍ਯਾ ਮਾਹਿ ਸਿੰਘ ਭਏ,#ਸਮਰ ਮੇ ਸਿੰਘ ਭਏ ਸਿੰਘ ਭਏ ਜਗ ਮੇ.#ਦਸ਼ਮੇਸ਼ ਦੀ ਕ੍ਰਿਪਾਣ-#ਪਾਨ ਸੁ ਭਰੀ ਹੈ ਖਰਸਾਨ ਪੈ ਧਰੀ ਹੈ ਖਰੀ,#ਸ਼ਾਨ ਸੋ ਬਰੀ ਹੈ ਮਾਨਬਰੀ ਚਕ੍ਰ ਆਨ ਹੈ,#ਭਾਨੁ ਕੇ ਸਮਾਨ ਤੇਜ ਬੈਰਿਨ ਕੋ ਭਾਨ ਜਗ,#ਭਾਨ ਭਾਨ ਡਾਰੇ ਰਹੀ ਤਿਨ ਮੁਖ ਭਾਨ ਹੈ,#ਗ੍ਵਾਲ ਕਵਿ ਰਣ ਵਿਵਧਾਨ ਨ ਰਹਿਨਦੇਤ,#ਬੰਕਤਾ ਵਿਧਾਨ ਭਰੀ ਅੰਤਰ ਕ੍ਰਿਸਾਨ ਹੈ,#ਚਕ੍ਰਪਾਨਿ ਪਾਨ ਪੈ ਤਿਹਾਰੇ ਸ਼੍ਰੀ ਗੋਬਿੰਦ ਸਿੰਘ,#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ.


ਦੇਖੋ, ਗ੍ਵਾਰ- ਗ੍ਵਾਰਨੀ.


ਸੰ. ਗੋਪਾਦ੍ਰਿ. ਮੱਧਭਾਰਤ (ਸੇਂਟ੍ਰਲ ਇੰਡੀਆ) ਵਿੱਚ ਇੱਕ ਪ੍ਰਸਿੱਧ ਰਿਆਸਤ, ਜਿਸ ਦੀ ਇਹ ਰਾਜਧਾਨੀ ਹੈ. ਇਸ ਥਾਂ ਇੱਕ ਵਡਾ ਪੁਰਾਣਾ ਕਿਲਾ ਹੈ, ਜਿਸ ਵਿੱਚ ਮੁਗ਼ਲਰਾਜ ਸਮੇਂ ਸ਼ਾਹੀ ਕੈਦੀ ਰੱਖੇ ਜਾਂਦੇ ਸਨ. ਇਹ ਕਿਲਾ ੩੦੦ ਫੁਟ ਦੀ ਉੱਚੀ ਪਹਾੜੀ ਉੱਪਰ ਹੈ, ਜੋ ਬਹੁਤ ਖ਼ੁਸ਼ਕ ਹੈ. ਕਿਲੇ ਦੀ ਲੰਬਾਈ ੧. ੩/੪ ਮੀਲ ਅਤੇ ਚੌੜਾਈ ੨੮੦੦ ਫੁਟ ਹੈ. ਕੰਧ ਦੀ ਬਲੰਦੀ ੩੦ ਫੁਟ ਹੈ. ਚੰਦੂ ਦੀ ਚਲਾਕੀ ਅਤੇ ਬਾਦਸ਼ਾਹ ਜਹਾਂਗੀਰ ਦੀ ਪਾਲਿਸੀ ਦੇ ਕਾਰਣ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਇਸ ਕਿਲੇ ਕੁਝ ਸਮਾਂ ਰਹਿਣਾ ਪਿਆ ਸੀ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਕਰਦੇ ਹਨ-#"ਗੜ ਚੜਿਆ ਪਤਸਾਹ ਚੜਾਇਆ."#ਸਤਿਗੁਰਾਂ ਨੇ ਕਿਲੇ ਤੋਂ ਨਿਕਲਣ ਸਮੇਂ ਬਹੁਤ ਸ਼ਾਹੀ ਕੈਦੀ ਰਿਹਾ ਕਰਵਾਏ, ਜਿਸ ਕਾਰਣ ਗੁਰੂ ਸਾਹਿਬ ਦਾ ਨਾਉਂ "ਬੰਦੀਛੋੜ" ਪ੍ਰਸਿੱਧ ਹੋਇਆ. ਸਿੱਖਾਂ ਨੇ ਇਸ ਗੁਰਅਸਥਾਨ ਦੀ ਕੋਈ ਸਾਰ ਨਹੀਂ ਲਈ, ਇਸ ਲਈ ਕਿਸੇ ਚਾਲਾਕ ਮੁਸਲਮਾਨ ਨੇ "ਬੰਦੀਛੋੜ ਦਾਤਾ" ਦਾ ਥਾਂ ਬਣਾਕੇ ਆਪਣੀ ਆਮਦਨ ਦੀ ਸੂਰਤ ਕ਼ਾਇਮ ਕਰ ਲਈ ਹੈ.


ਗਵ (ਬੈਲ) ਦਾ ਆਲੰਭ (ਵਧ). ਗੌਸਵ ਅਥਵਾ ਗੋਮੇਧ ਯਗ੍ਯ. ਬਹੁਤ ਸਿਮ੍ਰਿਤੀਕਾਰਾਂ ਨੇ ਕਲਿਯੁਗ ਵਿੱਚ ਇਸ ਯਗ੍ਯ ਦਾ ਨਿਸੇਧ ਲਿਖਿਆ ਹੈ. ਪਰਾਸ਼ਰਜੀ ਲਿਖਦੇ ਹਨ- "ਅਸ਼੍ਵਮੇਧ, ਗਵਾਲੰਭ, ਸੰਨ੍ਯਾਸ ਧਾਰਣ, ਸ਼੍ਰਾੱਧ ਵਿੱਚ ਮਾਸ ਦੇਣਾ, ਦੇਵਰ ਤੋਂ ਭਰਜਾਈ ਦਾ ਪੁਤ੍ਰ ਪੈਦਾ ਕਰਨਾ, ਕਲਿਯੁਗ ਵਿੱਚ ਇਹ ਪੰਜ ਮਨਾ ਹਨ."#"ਗਵਾਲੰਭ ਅਜਮੇਧ ਅਨੇਕਾ." (ਰਾਮਾਵ)#"ਗਵਾਲੰਭ ਬਹੁ ਜੱਗ ਕਰੇ ਬਰ." (ਰਘੁਰਾਜ)