اُ توں شروع ہون والے پنجابی لفظاں دے معنےਗ

ਕ੍ਰਿ- ਖੋਣਾ. ਬਰਬਾਦ ਕਰਨਾ. ਨਸ੍ਟ ਕਰਨਾ. "ਮਤ ਤੂੰ ਆਪਣਾਆਪ ਗਵਾਵਹੇ." (ਆਸਾ ਛੰਤ ਮਃ ੩) ੨. ਚਲੇ ਜਾਣਾ. ਵੰਞਣਾ. "ਜੋ ਘਰ ਛਡਿ ਗਵਾਵਣਾ." (ਸ੍ਰੀ ਮਃ ੫) ੩. ਗਾਇਨ ਕਰਵਾਉਣਾ.


ਸੰਗ੍ਯਾ- ਪੜੋਸ.


ਵਿ- ਪੜੋਸ ਦਾ। ੨. ਸੰਗ੍ਯਾ- ਪੜੋਸ ਰਹਿਣ ਵਾਲਾ. ਪੜੋਸੀ.


ਗਾਵਿਆ. ਗਾਇਆ. ਗਾਇਨ ਕੀਤਾ. "ਵਿਰਲੇ ਹੀ ਗਵਿਆ." (ਬਾਵਨ) ੨. ਤਲਾਸ਼ ਕੀਤਾ. ਢੂੰਡਿਆ. ਦੇਖੋ, ਗਵੇਸਣ.


ਗਵਾ ਦਿੱਤਾ. ਖੋ ਦੀਆ. "ਸਭ ਗਿਆਨ ਗਵਿਤਾ." (ਗੂਜ ਵਾਰ ੧. ਮਃ ੩) ੨. ਗਾਇਕ. ਗਾਉਣ ਵਾਲਾ. ਗਵੈਯਾ.


ਸੰ. ਸੰਗ੍ਯਾ- ਗਊ. ਗਾਂ. ਗੌ.


ਦੇਖੋ, ਗਾਵੀਜੈ.


ਦੇਖੋ, ਗਵੈ. ਸੰ. गच्छ. "ਪਾਰਬ੍ਰਹਮ ਕੀ ਦਰਗਹ ਗਵੇ." (ਸੁਖਮਨੀ)