اُ توں شروع ہون والے پنجابی لفظاں دے معنےਕ

ਬਾਂਦਰਾਂ ਵਿੱਚ ਸ਼ਿਰੋਮਣਿ. ਹਨੂਮਾਨ। ੨. ਸੁਗ੍ਰੀਵ.


ਅਰਜੁਨ, ਜਿਸ ਦੇ ਝੰਡੇ ਪੁਰ ਬਾਂਦਰ ਦਾ ਚਿੰਨ੍ਹ ਹੈ.


ਦੇਖੋ, ਕਪਿੱਥ.


ਸੰ. ਸੰਗ੍ਯਾ- ਕੈਥ. ਜੰਗਲੀ ਨਾਸ਼ਪਾਤੀ. ਕਪਿ (ਬਾਂਦਰ) ਇਸਥਿਤ ਹੋਵੇ ਜਿਸ ਪੁਰ, ਸੋ ਕਪਿੱਥ. ਬਾਂਦਰ ਇਸ ਦੇ ਫਲ ਬਹੁਤ ਖਾਂਦੇ ਹਨ. ਦੇਖੋ, ਕੈਥ.


ਦੇਖੋ, ਕਪਿਕੇਤੁ. "ਡਾਰ ਕਪਿਧ੍ਵਜ ਰਥ ਲਈ ਬਹੁ ਬੀਰਨ ਕੋ ਘਾਇ." (ਚਰਿਤ੍ਰ ੧੩੭) ਅਰਜੁਨ ਨੇ ਰਥ ਵਿੱਚ ਸੁੱਟ ਲਈ.


ਬਾਂਦਰਾਂ ਦਾ ਰਾਜਾ. ਸੁਗ੍ਰੀਵ। ੨. ਹਨੂਮਾਨ.


ਸੰ. ਸੰਗ੍ਯਾ- ਅਗਨਿ। ੨. ਕੁੱਤਾ। ੩. ਸ਼ਿਵ। ੪. ਪਿੱਤਲ ਧਾਤੁ। ੫. ਸੂਰਜ। ੬. ਸਾਂਖ੍ਯ ਸ਼ਾਸਤ੍ਰ ਦਾ ਕਰਤਾ ਇੱਕ ਪ੍ਰਸਿੱਧ ਰਿਸੀ, ਜੋ ਦੇਵਹੂਤਿ ਦੇ ਉਦਰ ਤੋਂ ਕਰਦਮ ਦਾ ਪੁਤ੍ਰ ਸੀ. ਭਾਗਵਤ ਵਿੱਚ ਕਪਿਲ ਨੂੰ ਵਿਸਨੁ ਦਾ ਪੰਜਵਾਂ ਅਵਤਾਰ ਮੰਨਿਆਂ ਹੈ. ਗੀਤਾ ਵਿੱਚ ਕ੍ਰਿਸਨ ਜੀ ਨੇ "ਸਿੱਧਾਨਾਂ ਕਪਿਲੋ ਮੁਨਿਃ" ਕਥਨ ਕੀਤਾ ਹੈ. ਪੁਰਾਣਾ ਵਿੱਚ ਪ੍ਰਸੰਗ ਹੈ ਕਿ ਇਸ ਨੇ ਰਾਜਾ ਸਗਰ ਦੇ ੬੦੦੦੦ ਪੁਤ੍ਰ, ਜਦ ਕਿ ਉਹ ਇਦ੍ਰ ਕਰਕੇ ਚੁਰਾਏ ਹੋਏ ਘੋੜੇ ਦੀ ਤਲਾਸ਼ ਕਰ ਰਹੇ ਸਨ, ਇੱਕ ਵਾਰ ਦੇਖਣ ਨਾਲ ਹੀ ਭਸਮ ਕਰ ਦਿੱਤੇ ਸਨ. "ਗਾਵਹਿ ਕਪਿਲਾਦਿ ਆਦਿਜੋਗੇਸੁਰ." (ਸਵੈਯੇ ਮਃ ੧. ਕੇ) ੭. ਵਿਤੱਥ ਰਿਖੀ ਦਾ ਪੁਤ੍ਰ ਇੱਕ ਹੋਰ ਕਪਿਲ ਹੋਇਆ ਹੈ, ਜੋ ਸਾਂਖ੍ਯ ਸ਼ਾਸਤ੍ਰ ਦੇ ਕਰਤਾ ਤੋਂ ਭਿੰਨ ਹੈ। ੮. ਨਾਰਾਚੀ ਦੇ ਉਦਰ ਤੋਂ ਵਸੁਦੇਵ ਦਾ ਪੁਤ੍ਰ ਤੀਜਾ ਕਪਿਲ ਭੀ ਪੁਰਾਣਾ ਵਿੱਚ ਦੇਖੀਦਾ ਹੈ। ੯. ਵਿ- ਭੂਰਾ. ਸ੍ਯਾਹੀ ਮਾਇਲ ਪੀਲਾ.


ਨੈਪਾਲ ਦੀ ਤਰਾਈ ਵਿੱਚ ਜਿਲਾ ਗੋਰਖਪੁਰ ਵਿੱਚ ਰੋਹਿਣੀ ਨਦੀ ਦੇ ਕਿਨਾਰੇ ਇੱਕ ਨਗਰ, ਜਿਸ ਥਾਂ ਸ਼ੁੱਧੋਦਨ (ਬੁੱਧ ਦਾ ਪਿਤਾ) ਰਾਜ ਕਰਦਾ ਸੀ. ਇਹ ਸ਼ਾਕ੍ਯ ਰਾਜਵੰਸ਼ ਦੀ ਚਿਰ ਤੀਕ ਰਾਜਧਾਨੀ ਰਹੀ ਹੈ.#ਅੱਜ ਕਲ ਦੇ ਵਿਦ੍ਵਾਨਾਂ ਦੇ ਮਤ ਅਨੁਸਾਰ ਫ਼ੈਜ਼ਾਬਾਦ ਤੋਂ ੨੫ ਮੀਲ ਉੱਤਰ ਪੂਰਵ ਬਸਤੀ ਜ਼ਿਲੇ ਦੇ ਅੰਦਰ ਮਨਸੂਰ ਪਰਗਨੇ ਦਾ "ਪਿਪਰਾਵਾ" ਨਾਮਕ ਅਸਥਾਨ ਦੀ ਕਪਿਲਵਸ੍ਤੁ ਹੈ.