اُ توں شروع ہون والے پنجابی لفظاں دے معنےਰ

ਦੇਖੋ, ਰਾਵਣ। ੨. ਦੇਖੋ, ਰਮਣ। ੩. ਦੇਖੋ, ਰਵਣ.


ਕੱਚਾ ਵਲਗਣ, ਜੋ ਗੜ੍ਹੀ ਵਾਂਙ ਵੈਰੀ ਦੇ ਹੱਲੇ ਤੋਂ ਬਚਣ ਲਈ ਬਣਿਆ ਹੋਵੇ. ਦੇਖੋ, ਰਾਮਰੌਣੀ.


ਆਪ. ਦੇਖੋ, ਰਾਵਰ. "ਇਹ ਬਿਧ ਕੀ ਸੁਧ ਰਾਉਰ ਜਾਨੋ." (ਨਾਪ੍ਰ)


ਦੇਖੋ, ਰਾਵਲ.


ਸੰਗ੍ਯਾ- ਰਾਜਮਹਲ ਦੀ ਅੱਟਾਲਿਕਾ. ਅਟਾਰੀ. ਮੰਮਟੀ.


ਦਿਆਲਪੁਰੇ ਦਾ ਵਸਨੀਕ ਕੰਬੋ (ਕਮੋ) ਸਿੱਖ, ਜੋ ਮਸੰਦੀ ਦਾ ਕੰਮ ਕਰਦਾ ਸੀ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਇਸ ਦੇ ਅਪਰਾਧ ਬਖ਼ਸ਼ਕੇ ਅੱਗੋਂ ਨੂੰ ਸੁਮਾਰਗ ਪਾਇਆ। ੨. ਦੇਖੋ, ਰਾਉ.


ਸੰਗ੍ਯਾ- ਰਾਜਾ. ਅਮਰੀ. ਦੇਖੋ, ਰਾਉ। ੨. ਕਰਤਾਰ. ਪਾਰਬ੍ਰਹਮ. "ਜਾਕੇ ਬੰਧਨ ਕਾਟੇ ਰਾਇ." (ਰਾਮ ਮਃ ੫) ੩. ਭੱਟ ਦੀ ਪਦਵੀ. ਇਹ ਸਨਮਾਨ ਬੋਧਕ ਸ਼ਬਦ ਹੈ। ੪. ਅ਼. [رائے] ਸਲਾਹ। ੫. ਇਰਾਦਾ. ਸੰਕਲਪ। ੬. ਬੁੱਧਿ. ਅਕਲ. "ਦੋਸ ਨ ਦੇਅਹੁ ਰਾਇ ਨੋ, ਮਤਿ ਚਲੈ ਜਾ ਬੁਢਾ ਹੋਵੈ." (ਸਵਾ ਮਃ ੧) ਬੁੱਢੇ ਤੋਂ ਭਾਵ ਵਿਸਯਾਂ ਦੇ ਕਾਰਣ ਆਤਮਿਕ ਕਮਜ਼ੋਰੀ ਹੈ. ਇਸ ਤੁਕ ਵਿੱਚ ਰਾਇਬੁਲਾਰ ਤੋਂ ਭਾਵ ਨਹੀਂ, ਜੇਹਾ ਕਿ ਕਈ ਅਗ੍ਯਾਨੀ ਕਲਪਦੇ ਹਨ.