اُ توں شروع ہون والے پنجابی لفظاں دے معنےਲ

ਵਿ- ਲੱਦਣ ਯੋਗ੍ਯ। ੨. ਉਹ ਪਸ਼ੂ ਅਥਵਾ ਸਵਾਰੀ, ਜੋ ਬੋਝ ਲੱਦਣ ਲਈ ਹੋਵੇ, ਜਿਵੇਂ ਲਾਦੂ ਟੱਟੂ.


ਵਿ- ਲਬ੍‌ਧ. ਪ੍ਰਾਪਤ ਕੀਤਾ. ਲੱਭਿਆ. "ਗੁਰਮੁਖਿ ਲਾਧਾ, ਮਨਮੁਖਿ ਗਵਾਇਆ." (ਸੋਪੁਰਖੁ) "ਅਨਿਕ ਲਾਭ ਮਨੋਰਥ ਲਾਧੇ." (ਗਉ ਮਃ ੫)


ਦੇਖੋ, ਲਬਧਿ। ੨. ਲੱਭਕੇ.


ਦੇਖੋ, ਲਬਧ ਅਤੇ ਲਾਧਾ. "ਅਮੋਲ ਪਦਾਰਥੁ ਲਾਧਿਓ." (ਦੇਵ ਮਃ ੫) "ਅੰਦਰਹੁ ਹੀ ਸਚੁ ਲਾਧਿਆ." (ਮਃ ੪. ਗਉ ਵਾਰ ੧) "ਹਰਿ ਪ੍ਰਭੁ ਲਾਧੋ." (ਕਾਨ ਪੜਤਾਲ ਮਃ ੪)


ਅ਼. [لعنت] ਲਅ਼ਨਤ. ਸੰਗ੍ਯਾ- ਧਿੱਕਾਰ. ਫਿਟਕਾਰ. "ਲਾਨਤ ਤੈਕੂੰ ਅਰੁ ਤੈਂਡੀ ਕਮਾਈ." (ਨਸੀਹਤ)