اُ توں شروع ہون والے پنجابی لفظاں دے معنےਧ

ਸੰਗ੍ਯਾ- ਧੂਲਿ ਦੇ ਧਾਰਣ ਵਾਲੀ, ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਧੂਲਿਮਯ. ਧੂੜਰੂਪ ਪ੍ਰਿਥਿਵੀ. "ਊਰਮ ਧੂਰਮ ਜੋਤਿ ਉਜਾਲਾ." (ਓਅੰਕਾਰ) ਦੇਖੋ, ਊਰਮ.


ਦੇਖੋ, ਧੂਰਿਰਾਟ.


ਸੰਗ੍ਯਾ- ਚੂਰਣ. ਧੂਲਿ ਜੇਹਾ ਬਾਰੀਕ ਪੀਠਾ ਪਦਾਰਥ। ੨. ਬਾਰੀਕ ਪੀਠੀ ਵਸਤੁ ਦੇ ਭੁੱਕਣ (ਛਿੜਕਣ) ਦੀ ਕ੍ਰਿਯਾ. "ਧੂਰਾ ਕੀਆ ਤਵਨ ਕੇ ਅੰਗਾ." (ਚਰਿਤ੍ਰ ੨੮੧)


ਧੂਲਿ (ਰਜ) ਨਾਲ. "ਮਸਤ ਪੁਨੀਤ ਸੰਤ ਧੂਰਾਵਾ." (ਸਾਰ ਮਃ ੫) ਮਸ੍ਤਕ ਪਵਿਤ੍ਰ.


ਸੰਗ੍ਯਾ- ਧੂਲਿ. ਰਜ. "ਧੂਰਿ ਸੰਤਨ ਕੀ ਮਸਤਕਿ ਲਾਇ." (ਰਾਮ ਅਃ ੫) ੨. ਮਲੀਨਤਾ. "ਬਹੁਤ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੩. ਪ੍ਰਿਥਿਵੀ. (ਸਨਾਮਾ)


ਸੰਗ੍ਯਾ- ਧੂਲਿ (ਰਜ) ਦੇ ਧਾਰਣ ਵਾਲੀ, ਪ੍ਰਿਥਿਵੀ। ੨. ਆਕਾਸ਼। ੩. ਪਵਨ. (ਸਨਾਮਾ)


ਸੰਗ੍ਯਾ- ਧੂਲਿਧਰ (ਪ੍ਰਿਥਿਵੀ) ਦੀ ਨਿਧਿ, ਜਲ. (ਸਨਾਮਾ)


ਸੰਗ੍ਯਾ- ਪ੍ਰਿਥਿਵੀ. (ਸਨਾਮਾ) ਦੇਖੋ, ਪੂਰਿਨ.


ਸੰਗ੍ਯਾ- ਧੂਲਿ (ਪ੍ਰਿਥਿਵੀ) ਦਾ ਰਾਜਾ, ਬਿਰਛ. (ਸਨਾਮਾ)


ਸੰਗ੍ਯਾ- ਧੂਲਿ (ਪ੍ਰਿਥਿਵੀ) ਦਾ ਰਾਜਾ ਬਿਰਛ, ਉਸ ਦਾ ਵੈਰੀ ਹਾਥੀ. (ਸਨਾਮਾ)


ਧੂਰਿਰਾਟਅਰਿ ਦੇ ਅੰਤ ਣੀ ਪ੍ਰਤ੍ਯਯ ਲਗਾਕੇ ਅਰਥ ਹੋਇਆ ਵਾਲੀ. ਹਾਥੀਆਂ ਵਾਲੀ, ਗਜਸੈਨਾ. (ਸਨਾਮਾ) ਦੇਖੋ, ਧੂਰਰਾਟ ਅਰਿਣੀ.