ਸੰਗ੍ਯਾ- ਰਾਜਾ. ਅਮੀਰ. "ਭੈਭੰਜਨ ਹਰਿ ਰਾਇਆ. (ਗੂਜ ਮਃ ੫) ੨. ਸੰਬੋਧਨ. ਹੇ ਰਾਇ। "ਭਗ਼ਤਿ ਕਰਉ ਤੇਰੀ ਰਾਇਆ!" (ਮਾਰੂ ਮਃ ੧) ੩. [رعایا] ਰਆ਼ਯਾ. ਪ੍ਰਜਾ. ਰਈਅਤ ਦਾ ਬਹੁਵਚਨ. "ਆਪੇ ਹੀ ਰਾਜਨ, ਆਪੇ ਹੀ ਰਾਇਆ." (ਬਿਲਾ ਮਃ ੫) ੪. ਦੇਖੋ, ਰਾਯਾ.
ਡਿੰਗ. ਸੰਗ੍ਯਾ- ਰਾਯਸੋ. ਕਥਾ. ਇਤਿਹਾਸ. ਪ੍ਰਸੰਗ. ਕਥਾ ਦਾ ਰਹਸ੍ਯ. "ਰਾਇਸਾ ਪਿਆਰੇ ਕਾ ਰਾਇਸਾ." (ਤਿਲੰ ਮਃ ੧)
ਦੇਖੋ, ਪੰਥਪ੍ਰਕਾਸ.
ਦੇਖੋ, ਰਾਇਸਾ.
ਦੇਖੋ, ਰਾਯਕੋਟ.
ਫ਼ਾ. [رایگان] ਨਿਰਰਥਕ. ਬੇਫਾਇਦਾ. ਵ੍ਰਿਥਾ.
ਅ਼. [رائِج] ਵਿ- ਰਿਵਾਜ ਪਾਇਆ ਹੋਇਆ. ਪ੍ਰਚਲਿਤ। ੨. ਜਾਰੀ ਹੋਇਆ.
nan
nan