اُ توں شروع ہون والے پنجابی لفظاں دے معنےਛ

ਸੰ. ਸੰਗ੍ਯਾ- ਦੁੱਧ ਪਾੜਕੇ ਕੱਢਿਆ ਹੋਇਆ ਪਨੀਰ.


ਸੰ. ਕ੍ਸ਼ੇਪ. ਸੰਗ੍ਯਾ- ਵਿਕ੍ਸ਼ੇਪ. ਕਲੇਸ਼। ੨. ਨਿੰਦਾ। ੩. ਅਹੰਕਾਰ. "ਨਾਨਕ ਲੇਪ ਛੇਪ ਨ ਲਿਪ੍ਯਤੇ." (ਸਹਸ ਮਃ ੫) ੪. ਭੇਜਣਾ। ੫. ਲੰਘਣਾ।। ੬. ਦੇਰੀ. ਚਿਰ.


ਦੇਖੋ, ਕ੍ਸ਼ੇਪਕ ਅਤੇ ਕ੍ਸ਼ੇਪਣ.


ਦੇਖੋ, ਕ੍ਸ਼ੇਮ ਅਤੇ ਖੇਮ. "ਬੂਝਕੈ ਛੇਮ ਸਰੀਰ ਕੀ ਤਾ ਛਿਨ." (ਨਾਪ੍ਰ)


ਕ੍ਸ਼ੇਮ (ਮੋਕ੍ਸ਼੍‍) ਦੇ ਉਚਿਤ (ਯੋਗ੍ਯ). ਮੁਕਤਿ ਲਾਇਕ਼. "ਛੇਮੋਚਿਤ ਕਰੇ ਕਿਤੇ." (ਨਾਪ੍ਰ)


ਸੰਗ੍ਯਾ- ਰੰਧ੍ਰ. ਸ਼ੂਰਾਖ਼. ਛਿਦ੍ਰ। ੨. ਛੇੜਖਾਨੀ. ਚਿੜਾਉਣ ਦੀ ਕ੍ਰਿਯਾ. "ਨਰ ਹੇਰਕੈ ਕੋਈ ਨ ਛੇਰ ਕਰੈ." (ਗੁਪ੍ਰਸੂ) ੩. ਹੱਕਿਆ ਹੋਇਆ ਪਸ਼ੂਆਂ ਦਾ ਟੋਲਾ. ਛੇੜ। ੪. ਪਿੰਡਾਂ ਤੋਂ. ਹੁਕਮਨ ਮੰਗਵਾਇਆ ਆਦਮੀਆਂ ਦਾ ਗਰੋਹ. ਪੁਰਾਣੇ ਜ਼ਮਾਨੇ ਰਾਜੇ ਅਤੇ ਜਾਗੀਰਦਾਰ ਜੰਗ ਵਿੱਚ ਲੜਨ ਲਈ ਪਿੰਡਾਂ ਦੇ ਆਦਮੀ ਇਕੱਠੇ ਕਰ ਲੈਂਦੇ ਸਨ. "ਸਭੈ ਆਪਦੇਸੰ ਸੁ ਛੇਰੰ ਬੁਲਾਈ." (ਗੁਵਿ ੧੦)


ਸੰਗ੍ਯਾ- ਛੇਲਾ. ਬਕਰਾ. ਛਾਗ. "ਛੇਰਾ ਸਕਰ ਕਚਾਰੂ ਲ੍ਯਾਏ." (ਚਰਿਤ੍ਰ ੨੪) ਬਕਰਾ, ਸ਼ੱਕਰ, ਕਚਾਲੂ ਲਿਆਏ.