اُ توں شروع ہون والے پنجابی لفظاں دے معنےਇ

ਸੰਗ੍ਯਾ- ਇੱਕ ਵੇਰ "ਅਲੱਖ" ਆਦਿਕ ਸ਼ਬਦ ਕਹਿਕੇ ਘਰਾਂ ਤੋਂ ਭਿਖ੍ਯਾ ਮੰਗਣ ਵਾਲਾ ਫ਼ਕ਼ੀਰ. ਇੱਕ ਸ਼ਬਦੀ ਕਿਸੇ ਦੇ ਘਰ ਅੱਗੇ ਅੰਨ ਆਦਿਕ ਪਦਾਰਥ ਲੈਣ ਲਈ ਨਹੀਂ ਠਹਿਰਦੇ ਅਤੇ ਦੂਜੀ ਵੇਰ ਅਵਾਜ਼ ਨਹੀਂ ਦਿੰਦੇ. "ਹਰੀ ਨਾਰਾਯਣ"- "ਸ਼ਿਵ ਸ਼ਿਵ"- "ਅਲੱਖ" ਆਦਿਕ ਬੋਲਦੇ ਘਰਾਂ ਅੱਗੋਂ ਗੁਜਰ ਜਾਂਦੇ ਹਨ. "ਇਕਸਬਦੀ ਬਹੁਰੂਪਿ ਅਵਧੂਤਾ." (ਸ੍ਰੀ ਅਃ ਮਃ ੫) ੨. ਅਦ੍ਵੈਤਵਾਦੀ। ੩. ਦੇਖੋ, ਇਕ ਸੁਖਨੀ.


ਵਿ- ਯਕਸਾਂ. ਸਮਾਨ. ਤੁੱਲ. ਇੱਕੋ ਜੇਹਾ. "ਇਕ ਸਰ ਦੁਖ ਪਾਇਆ." (ਸੂਹੀ ਕਬੀਰ)


ਵਿ- ਲਗਾਤਾਰ ਬੋਲਣ ਵਾਲਾ. ਬਿਨਾ ਠਹਿਰਾਉ ਗੱਲ ਕਰਨ ਵਾਲਾ। ੨. ਗੱਲ ਕਰਦਿਆਂ ਸਾਹ ਨਾ ਲੈਣ ਵਾਲਾ। ੩. ਨਿਰੰਤਰ. ਲਗਾਤਾਰ. "ਇਕਸਾਹਾ ਤੁਧੁ ਧਿਆਇਦਾ." (ਸ੍ਰੀ ਮਃ ੫. ਪੈਪਾਇ)


ਇੱਕ ਸਮਾਨ. ਦੇਖੋ, ਇਕਸਟ. "ਸਤ੍ਰੁ ਮਿਤ੍ਰ ਦੋਊ ਇਕਸਾਰ." (ਅਕਾਲ)


ਦੇਖੋ, ਅਕਸੀਰ.


ਇੱਕੋ. ਕੇਵਲ ਇੱਕ. "ਇਕਸੁ ਹਰਿ ਕੇ ਨਾਮ ਬਿਨ." (ਮਾਝ ਬਾਰਹਮਾਹਾ)


ਵਿ- ਇੱਕ ਗੱਲ ਕਹਿਣ ਵਾਲਾ. ਉਹ ਵਪਾਰੀ. ਜੋ ਵਸਤੁ ਦਾ ਇੱਕ ਮੁੱਲ ਕਰੇ. "ਇਕਸੁਖਨੀ ਭਾ ਤਿਨ ਕੋ ਨਾਮ." (ਗੁਪ੍ਰਸੂ)


ਵਿ- ਏਕ ਸਪ੍ਤਤਿ. ਇੱਕ ਉੱਪਰ ਸੱਤਰ. ੭੧.