اُ توں شروع ہون والے پنجابی لفظاں دے معنےਲ

ਲਭਾਇਆ. ਪ੍ਰਾਪਤ ਕਰਵਾਇਆ. "ਜਿਨਿ ਹਰਿਭਗਤਿ ਭੰਡਾਰ ਲਹਾਇਆ." (ਵਡ ਮਃ ੪) ੨. ਉਤਰਵਾਇਆ, ਜਿਵੇਂ- ਭਾਰ ਲਹਾਇਆ.


ਲਭਾਂਇਦਾ। ੨. ਉਤਰਵਾਉਂਦਾ.


ਉਤਰਵਾਈ। ੨. ਲਹਾਉਣ ਦੀ ਕ੍ਰਿਯਾ। ੩. ਉਤਰਵਾਈ ਦੀ ਮਜ਼ਦੂਰੀ। ੪. ਲਭਾਈ. ਪ੍ਰਾਪਤ ਕਰਵਾਈ. "ਭਗਤਿ ਹਰਿ ਆਪਿ ਲਹਾਈ." (ਮਃ ੪. ਵਾਰ ਵਡ)


ਲਭਾਏ. ਪ੍ਰਾਪਤ ਕਰਵਾਏ. ਦੇਖੋ, ਲਹ. "ਆਪਿ ਲਹਾਏ ਕਰੇ ਜਿਸੁ ਕਿਰਪਾ." (ਮਃ ੪. ਵਾਰ ਬਿਹਾ) ੨. ਉਤਰਾਏ, ਜਿਵੇਂ- ਨਹੁਁ ਲਹਾਏ.


ਲਹਿਂਦੇ. ਉਤਰਦੇ. "ਪਾਪ ਲਹਾਤੀ." (ਮਃ ੪. ਵਾਰ ਸ੍ਰੀ) ੨. ਲਭਾਤੀ.


ਲਹਿ"ਦੇ (ਉਤਰਦੇ) ਹਨ. "ਜਸੁ ਗਾਵਤ ਪਾਪ ਲਹਾਨ." (ਕਾਨ ਪੜਤਾਲ ਮਃ ੪) ੨. ਲਭਾਨ. ਲਭਦੇ ਹਨ.


ਕ੍ਰਿ. ਵਿ- ਦੇਖਕੇ. "ਲਹਿ ਰੂਪ ਅਪਾਰਾ." (ਚੰਦ੍ਰਾਵ) ੨. ਉਡਰਕੇ। ੩. ਲਖ (ਜਾਣ ਕੇ। ੪. ਲੱਭਕੇ, ਪ੍ਰਾਪਤ ਕਰਕੇ। ੫. ਵ੍ਯ- ਤੀਕ. ਤਕ. ਤੋੜੀ. ਲਗ.


ਦੇਖਿਆ। ੨. ਉਤਰਿਆ. ਦੂਰ ਹੋਇਆ. "ਲਹਿਓ ਸਹਸਾ ਬੰਧਨੁ ਗੁਰਿ ਤੋਰੇ." (ਗਉ ਮਃ ੫) ੩. ਜਾਣਿਆ. ਲਖਿਆ. "ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ." (ਮਾਝ ਮਃ ੫)