اُ توں شروع ہون والے پنجابی لفظاں دے معنےਛ

ਸੰਗ੍ਯਾ- ਛੇਲੀ. ਬਕਰੀ. ਦੇਖੋ, ਛੇਲਿਕਾ। ੨. ਦੇਖੋ, ਛੇੜੀ.


ਛੇਰ (ਛਿਦ੍ਰੋਂ) ਮੇਂ. ਸ਼ੂਰਾਖ਼ਾਂ ਵਿੱਚ. "ਛੇਰੀਂ ਭਮੈ ਮੁਕਤਿ ਨ ਹੋਇ." (ਬਿਲਾ ਮਃ ੧. ਥਿਤੀ) ਪਿੰਜਰੇ ਦੇ ਛਿਦ੍ਰਾਂ ਵਿੱਚ ਭ੍ਰਮਣ ਤੋਂ ਪੰਛੀ ਛੁਟਕਾਰਾ ਨਹੀਂ ਪਾਉਂਦਾ. ਭਾਵ- ਪਾਖੰਡਕਰਮਾਂ ਤੋਂ ਮੁਕਤਿ ਨਹੀਂ.


ਸੰ. छेलक ਸੰਗ੍ਯਾ- ਲੇਲਾ. ਮੇਮਣਾ. "ਕੁਦਮ ਕਰੇ ਗਾਡਰ ਜਿਉ ਛੇਲ." (ਰਾਮ ਮਃ ੫) ੨. ਬਕਰਾ.


ਸੰ. छेलिका ਸੰਗ੍ਯਾ- ਬਕਰੀ. ਅਜਾ.


ਸੰਗ੍ਯਾ- ਛੇਦ। ੨. ਆਘਾਤ. ਪ੍ਰਹਾਰ. ਚੋਟ. ਸੱਟ।੩ ਘਾਉ. ਜ਼ਖ਼ਮ. ਫੱਟ.


ਸੰਗ੍ਯਾ- ਜੁਦਾ ਕਰਨ ਦਾ ਚਿੰਨ੍ਹ. ਉਹ ਨਿਸ਼ਾਨ, ਜੋ ਪਦਛੇਦ ਕਰਨ ਲਈ ਵਰਤੀਦਾ ਹੈ। ੨. ਵਿ- ਛੇਵਾਂ. ਸਸ੍ਠ. ਛਠਾ. "ਪੰਜ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ, ਕੋਈ ਛੇਵਾ ਕਰਿਉ ਜਿ ਕਿਛੁ ਕੀਤਾ ਹੋਵੈ." (ਸੂਹੀ ਮਃ ੪)


ਦੇਖੋ, ਛੇਰ ੩। ੨. ਛੇੜਨ ਦਾ ਭਾਵ.