ਸੰਗ੍ਯਾ- ਖੜਾਨਨ, ਛੀ ਮੂਹਾਂ ਵਾਲਾ ਸ਼ਿਵ ਦਾ ਪੁਤ੍ਰ. "ਕਿਰ੍ਤਕੇਯ. "ਛੈਮੁਖ ਦੇਵਨ ਕੋ ਸੇਨਾਨੀ." (ਸਲੋਹ)
ਵਿ- ਕ੍ਸ਼੍ਯ (ਨਾਸ਼) ਕਰਤਾ। ੨. ਛਾਉਣ ਵਾਲਾ. ਫੈਲਣ ਵਾਲਾ। ੩. ਸੰਗ੍ਯਾ- ਬਾਲਕ. ਛੌਨਾ.
ਵਿ- ਛਵਿ ਵਾਲਾ. ਸ਼ਕੀਲ. ਸ਼ੋਭਨ. ਸੁੰਦਰ. ਮਨੋਹਰ. ਖ਼ੂਬਸੂਰਤ. "ਆਏ ਬਨਕੈ ਛੈਲ ਬੁਲੰਦ." (ਗੁਪ੍ਰਸੂ) ੨. ਬਾਂਕਾ। ੩. ਸਜਿਆ ਹੋਇਆ. ਸ਼੍ਰਿੰਗਾਰ ਸਹਿਤ। ੪. ਸੰਗ੍ਯਾ- ਸੁੰਦਰ ਜੁਆਨ ਪੁਰਖ. "ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਛੈਲ ਤੋਂ ਭਾਵ ਸ਼ੁਭ ਗੁਣਾਂ ਨਾਲ ਸ਼ੋਭਨ ਸਾਧੂ ਜਨ ਹੈ.
ਵਿ- ਸ਼ਕੀਲ ਅਤੇ ਛਵਿ ਵਾਲਾ. ਸ਼੍ਰਿੰਗਾਰ ਸਹਿਤ ਅਤੇ ਸੁੰਦਰ. ਯੁਵਾ ਅਤੇ ਸ਼ੋਭਾ ਵਾਲਾ. "ਪਿਰੁ ਛੈਲ ਛਬੀਲਾ ਛਡਿ ਗਵਾਇਓ." (ਵਾਰ ਰਾਮ ੨. ਮਃ ੫)
nan
nan
nan
ਵਿ- ਛੈਲ ਦਾ ਇਸਤ੍ਰੀ ਲਿੰਗ. ਸੁੰਦਰੀ. ਸ਼ਕੀਲਾ. "ਛਲਰੂਪੀ ਛੈਲੀ ਸਦਾ ਛਕੀ ਰਹਿਤ ਛਿਤਿ ਮਾਹਿ." (ਚਰਿਤ੍ਰ ੭੦)
ਦੇਖੋ, ਛੈਲ.
nan