اُ توں شروع ہون والے پنجابی لفظاں دے معنےਖ

ਦੇਖੋ, ਖਿਜਮਤ ਅਤੇ ਖਿਜਮਤਦਾਰ.


ਸੰ. ਖਿਦਿਰ. ਵਿ- ਦੀਨ. ਕੰਗਾਲ। ੨. ਤਪੀਆ। ੩. ਸੰਗ੍ਯਾ- ਚੰਦ੍ਰਮਾ। ੪. ਅ਼. [خِدر] ਖ਼ਦਰ. ਬਰਖਾ। ੫. ਸੁਸਤੀ. ਆਲਸ। ੬. ਨਿੰਦ੍ਰਾ. ਨੀਂਦ.


ਖਿਦਿਰਾਯਨ. ਖਿਦਿਰ (ਤਪਸ੍ਵੀ) ਅਯਨ (ਘਰ). ਤਪੀਏ ਲੋਕਾਂ ਦਾ ਨਿਵਾਸਅਸਥਾਨ। ੨. ਦੇਖੋ, ਮੁਕਤਸਰ.


ਰਾਣੀ ਦੇ ਰਾਇਪੁਰ ਤੋਂ ਆਨੰਦਪੁਰ ਨੂੰ ਜਾਂਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਵਾਰ ਇੱਥੇ ਵਿਰਾਜੇ ਹਨ. ਇਹ ਨਗਰ ਜਿਲਾ ਅੰਬਾਲਾ, ਤਸੀਲ ਖਰੜ ਵਿੱਚ ਹੈ ਗੁਰਦੁਆਰਾ ਬਣਿਆ ਹੋਇਆ ਹੈ, ਪੁਜਾਰੀ ਸਿੰਘ ਹੈ. ਭਾਈ ਸੰਤੋਖ ਸਿੰਘ ਜੀ ਨੇ ਇਸ ਕੋਲ ਦਸ਼ਮੇਸ਼ ਦਾ ਇੱਕ ਜੰਗ ਹੋਣਾ ਭੀ ਲਿਖਿਆ ਹੈ.#"ਰੋਪਰ ਨਿਕਟ ਅਹੈ ਪੁਰ ਔਰ।#ਖਿਦਰਾਬਾਦ ਵਸੈ ਤਿਸ ਠੌਰ।#ਤਿਸ ਹੀ ਦਿਸਿ ਦਲ ਗਯੋ ਪਲਾਈ।#ਜਾਹਿ ਖਾਲਸਾ ਪੀਠ ਦਬਾਈ।"#(ਗੁਪ੍ਰਸੂ)