اُ توں شروع ہون والے پنجابی لفظاں دے معنےਪ

ਸੰ. ਵਿ- ਜੋ ਪੰਖਾਂ ਨਾਲ ਜਾਂਦਾ ਹੈ. ਉਡਣ ਵਾਲਾ. "ਅਸਥਾਵਰ ਜੰਗਮ ਕੀਟ ਪਤੰਗਮ." (ਮਾਲੀ ਨਾਮਦੇਵ) ੨. ਸੰਗ੍ਯਾ- ਪੰਛੀ। ੩. ਭਮੱਕੜ. ਸ਼ਲਭ.


ਸੰਗ੍ਯਾ- ਦੇਖੋ ਪਤੰਗ ੩. "ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ." (ਆਸਾ ਮਃ ੪) ੨. ਦੇਖੋ, ਪਤੰਗ ੮। ੩. ਨਿਘੰਟੁ ਵਿੱਚ ਘੋੜੇ ਦਾ ਨਾਮ ਪਤੰਗਾ ਲਿਖਿਆ ਹੈ.


ਸੰਗੜਾ- ਛੋਟਾ ਪਤੰਗ, ਦੇਖੋ, ਪਤੰਗ ੧੦। ੨. ਵਿ- ਪਤੰਗ ਦਾ. ਦੇਖੋ, ਪਤੰਗ ੧੨. "ਪਤੰਗੀ ਸੁ ਰੰਗਾ ਚਲਯੋ ਸ੍ਰੋਣ ਅੰਗਾ." (ਗੁਪ੍ਰਸੂ) ਪਤੰਗ ਦੇ ਰੰਗ ਦਾ (ਲਾਲ) ਲਹੂ ਵਗਿਆ। ੩. ਸੰ. पतङ्गिन. ਸੰਗ੍ਯਾ- ਪੰਛੀ. ਖਗ.


ਦੇਖੋ, ਪਤੰਗ। ੨. ਸੰ. ਪ੍ਰਤ੍ਯੰਗ. ਕ੍ਰਿ. ਵਿ- ਹਰੇਕ ਅੰਗ ਨੂੰ. ਭਾਵ- ਕਿਸੇ ਅੰਗ ਨੂੰ. "ਲਗੈ ਨ ਮੈਲੁ ਪਤੰਗੁ." (ਸ੍ਰੀ ਅਃ ਮਃ ੩) ੨. ਤਨੁਮਾਤ੍ਰ. ਜ਼ਰਾ.


ਸੰ. पतञ्चिका ਸੰਗ੍ਯਾ- ਧਨੁਖ ਦਾ ਡੌਰਾ. ਚਿੱਲਾ. ਜਿਹ.


ਸੰ. पतञ्जलि ਯੋਗਸੂਤ੍ਰ (ਪਾਤੰਜਲ ਦਰਸ਼ਨ) ਦਾ ਕਰਤਾ ਇੱਕ ਰਿਖੀ, ਜੋ ਪਤੰਜਲ ਦੀ ਕੁਲ ਵਿੱਚ ਹੋਇਆ। ੨. ਇੱਕ ਪ੍ਰਸਿੱਧ ਮੁਨਿ. ਜਿਸ ਨੇ ਵਿਆਕਰਨ ਦੇ ਪਾਣਿਨੀਯ ਸੂਤ੍ਰਾਂ ਪੁਰ ਮਹਾਭਾਸ਼੍ਯ ਲਿਖਿਆ ਹੈ, ਇਸ ਦਾ ਜਨਮ ਗੋਣਿਕਾ ਦੇ ਉਦਰ ਤੋਂ ਗੋਨਰਦ (ਗੋਂਡਾ) ਵਿੱਚ ਹੋਇਆ. ਪੰਤਜਲਿ ਦਾ ਸਮਾਂ ਸਨ ਈਸਵੀ ਤੋਂ ੧੫੦ ਵਰ੍ਹੇ ਪਹਿਲਾਂ ਅਨੁਮਾਨ ਕੀਤਾ ਗਿਆ ਹੈ. ਸੰਸਕ੍ਰਿਤ ਦੇ ਕਈ ਕਵੀਆਂ ਨੇ ਇਹ ਲਿਖਿਆ ਹੈ ਕਿ ਪਤੰਜਲਿ ਪਾਣਿਨੀ ਦੀ ਅੰਜਲਿ (ਉਂਜਲ) ਵਿੱਚ ਛੋਟੇ ਸੱਪ ਦੇ ਆਕਾਰ ਆਸਮਾਨੋਂ ਪਤਨ ਹੋਇਆ, ਇਸ ਕਾਰਣ ਨਾਮ ਪਤੰਜਲਿ ਰੱਖਿਆ ਗਿਆ ਅਰ ਇਹ ਸ਼ੇਸਨਾਗ ਦਾ ਅਵਤਾਰ ਸੀ.


ਡਿਗਦਾ ਹੈ. ਦੇਖੋ, ਪਤਨ. "ਪਤੰਤਿ ਮੋਹਕੂਪ." (ਸਹਸ ਮਃ ੫)


ਪਤਿ- ਅੰਤਰ. ਹੋਰ ਪਤਿ, ਮੱਲੋ ਮੱਲੀ ਬਣਿਆ ਖਸਮ। ੨. ਜਾਰ. ਵਿਭਚਾਰੀ.


ਪਤ੍ਰੀ (ਬਿਰਛ) ਦਾ ਵੈਰੀ ਹਾਥੀ, ਉਸ ਦਾ ਵੈਰੀ ਸ਼ੇਰ. ਉਸ ਜੇਹਾ ਨਾਦ ਕਰਨ ਵਾਲੀ, ਬੰਦੂਕ (ਸਨਾਮਾ)