اُ توں شروع ہون والے پنجابی لفظاں دے معنےਲ

ਇੱਛਾ. ਦੇਖੋ, ਲਾਲਸਾ. "ਲਾਲਸ ਹੇਰਨ ਤਾਸੁ ਵਿਸਾਲਾ." (ਨਾਪ੍ਰ) ੨. ਫ਼ਾ. [لالس] ਪ੍ਰੀਤਿ। ੩. ਮਿਤ੍ਰਤਾ।


ਲਾਲ ਸਾਗਰ. Red Sea. ਅਰਬ ਅਤੇ ਅਫਰੀਕਾ ਦੇ ਮੱਧ ਦਾ ਸਮੁੰਦਰ, ਜਿਸ ਦੀ ਲੰਬਾਈ ੧੪੦੦ ਅਤੇ ਚੌੜਾਈ ਵੱਧ ਤੋਂ ਵੱਧ ੨੩੦ ਮੀਲ ਹੈ. ਇਸ ਦੇ ਕਿਨਾਰੇ ਕਈ ਥਾਂ ਮੂੰਗਿਆਂ ਦੇ ਟਾਪੂ ਹਨ. ਸ੍ਵੇਜ ਕਨਾਲ ਦ੍ਵਾਰਾ ਇਸ ਦਾ ਸੰਬੰਧ ਮੈਡੀਟ੍ਰੇਨੀਅਨ (ਭੂਮਧ੍ਯ) ਸਾਗਰ ਨਾਲ ਹੋਗਿਆ ਹੈ.


ਸੰ. ਸੰਗ੍ਯਾ- ਪ੍ਰਬਲ ਇੱਛਾ. ਦੇਖੋ, ਲਸ ਧਾ. "ਪ੍ਰਭੁ ਮਿਲਬੇ ਕੀ ਲਾਲਸਾ." (ਆਸਾ ਮਃ ੫)


ਪੂਰਵ ਦੇਸ਼ ਨਿਵਾਸੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਦਰਬਾਰੀ, ਜਿਸ ਦੀ ਗੈਂਡੇ ਦੀ ਢਾਲ ਦੀ ਇਤਿਹਾਸ ਵਿੱਚ ਬਡੀ ਪ੍ਰਸੰਸਾ ਲਿਖੀ ਹੈ.#੨. ਰਾਜਾ ਲਾਲਸਿੰਘ. ਮਿੱਸਰ ਜੱਸਾਮੱਲ ਦਾ ਪੁਤ੍ਰ, ਮਹਾਰਾਜਾ ਦਲੀਪਸਿੰਘ ਦਾ ਵਜ਼ੀਰ, ਜੋ ਸਨ ੧੮੪੫ ਵਿੱਚ ਜਵਾਹਰਸਿੰਘ ਵਜ਼ੀਰ ਦੇ ਮਾਰੇ ਜਾਣ ਪਿੱਛੋਂ ਮੁਕ਼ੱਰਿਰ ਹੋਇਆ, ਅਤੇ ਸਿੱਖਰਾਜ ਦੇ ਨਾਸ਼ ਕਰਨ ਦਾ ਕਾਰਣ ਬਣਿਆ.¹ ਮਹਾਰਾਣੀ ਜਿੰਦਕੌਰ ਨੂੰ ਕੈਦ ਕਰਨ ਸਮੇਂ ਇਸ ਨੂੰ ਭੀ ਸਰਕਾਰੀ ਕੈਦੀ ਕਰਕੇ ਆਗਰੇ ਭੇਜਿਆ ਗਿਆ, ਫੇਰ ਦੇਹਰੇਦੂਨ ਰਿਹਾ. ਜਿੱਥੇ ਇਸ ਦਾ ਦੇਹਾਂਤ ਸਨ ੧੮੬੬ ਵਿੱਚ ਹੋਇਆ. ਇਸ ਦੀ ਔਲਾਦ ਹੁਣ ਦੇਹਰੇਦੂਨ ਵਸਦੀ ਹੈ। ੩. ਕਵਿ ਲਾਲਸਿੰਘ, ਜਿਸ ਦੀ ਛਾਪ "ਦਾਸ" ਹੈ. ਦੇਖੋ, ਓਜਵਿਲਾਸ ਅਤੇ ਫੂਲਮਾਲਾ ਰਾਮਾਯਣ। ੪. ਬਾਬਾ ਆਲਾਸਿੰਘ ਪਟਿਆਲਾਪਤਿ ਦਾ ਤੀਜਾ ਪੁਤ੍ਰ, ਜਿਸ ਦਾ ਜਨਮ ਸੰਮਤ ੧੭੮੦ ਅਤੇ ਦੇਹਾਂਤ ਪਿਤਾ ਦੇ ਹੁੰਦੇ ਹੀ ਸੰਮਤ ੧੮੦੫ ਵਿੱਚ ਹੋਇਆ. ਇਸ ਦੇ ਕੋਈ ਸੰਤਾਨ ਨਹੀਂ ਸੀ.


ਫ਼ਾ. [لالہ] ਸੰਗ੍ਯਾ- ਦੁਪਹਿਰੀਆਂ. ਦੁਪਹਿਰੀਏ ਦਾ ਫੁੱਲ, ਜੋ ਬਹੁਤ ਸੁਰਖ਼ ਹੁੰਦਾ ਹੈ ਅਰ ਜਿਸ ਦੇ ਵਿਚਕਾਰ ਕਾਲਾ ਦਾਗ ਹੁੰਦਾ ਹੈ। ੨. ਦੇਖੋ, ਲਾਲਾ.


ਦੇਖੋ, ਲਹੌਰ ੫.


ਦੇਖੋ, ਲਾਲਬੇਗ.


ਦੇਖੋ, ਗੁਲ ਲਾਲਹ.


ਗੁਲ ਲਾਲਹ (ਬੰਧੂਕ) ਦੇ ਫੁਲ ਜੇਹੇ ਲਾਲ. ਗੁਲ ਦੁਪਹਿਰੀਏ ਦੇ ਫੁਲ ਜੇਹੇ ਸੁਰਖ. "ਮੇਰੇ ਲਾਲਨ ਲਾਲ ਗੁਲਾਰੇ." (ਨਟ ਅਃ ਮਃ ੪) "ਲਾਲ ਗੁਲਾਲੁ ਗਹਬਰਾ." (ਸ੍ਰੀ ਮਃ ੧)