اُ توں شروع ہون والے پنجابی لفظاں دے معنےਧ

ਕ੍ਰਿ. ਵਿ- ਧੋਣ ਤੋਂ ਧੋਨੇ ਸੇ. "ਧੋਤਿਆ ਜੂਟਿ ਨ ਉਤਰੈ." ( ਸੂਹੀ ਮਃ ੧)


ਵਿ- ਧੌਤ. ਧੋਤੀ ਹੋਈ. "ਬਾਹਰਿ ਧੋਤੀ ਤੂੰਬੜੀ ਅੰਦਰਿ ਵਿਸੁ ਨਿਕੋਰ." (ਵਾਰ ਸੂਹੀ ਮਃ ੧) ੨. ਸੰਗ੍ਯਾ- ਅਧੋਵਸਤ੍ਰ. ਤੇੜ ਦੀ ਚਾਦਰ. "ਧੋਤੀ ਖੋਲਿ ਵਿਛਾਏ ਹੇਠਿ." (ਗਉ ਮਃ ੫) ੩. ਸੰ. ਧਤਿ. ਯੋਗਗ੍ਰੰਥਾਂ ਅਨੁਸਾਰ ਇੱਕ#ਯੋਗਕ੍ਰਿਯਾ, ਜਿਸ ਦਾ ਪ੍ਰਕਾਰ ਇਹ ਹੈ- ਦੋ ਉਂਗਲ ਚੌੜਾ ਅਤੇ ਅੱਠ ਦਸ ਹੱਥ ਲੰਮਾ ਕਪੜਾ ਗਿੱਲਾ ਕਰਕੇ ਪਾਣੀ ਦੀ ਸਹਾਇਤਾ ਨਾਲ ਨਿਗਲਣਾ ਅਰ ਥੋੜਾ ਚਿਰ ਠਹਿਰਕੇ ਬਾਹਰ ਕੱਢਣਾ. ਇਸ ਤਰ੍ਹਾਂ ਕਰਨ ਨਾਲ ਅੰਤੜੀ ਦੀ ਮੈਲ ਦੂਰ ਹੁੰਦੀ ਹੈ. ਹਠਯੋਗ ਦੇ ਅਭ੍ਯਾਸੀ ਧੋਤਿ ਵਰਤਦੇ ਹਨ। ੪. ਮੇਦਾ ਸਾਫ ਕਰਨ ਦੀ ਲੀਰ। ੫. ਸ਼ੁੱਧੀ. ਪਵਿਤ੍ਰਤਾ. ਯੋਗਮਤ ਵਿੱਚ ਚਾਰ ਪ੍ਰਕਾਰ ਦੀ ਧੋਤੀ (ਧੌਤਿ) ਹੈ- ਅੰਤ੍ਰ, ਧੌਤਿ, ਦੰਤ ਧੌਤਿ, ਰ੍ਹਿਦਯ ਧੌਤਿ ਅਤੇ ਗੁਦਾ ਧੌਤਿ.


ਦੇਖੋ, ਧੋਣਾ.


ਸੰਗ੍ਯਾ- ਬਿਨਾ। ਖ਼ਮ ਸਿੱਧੀ ਪਤਲੀ ਤਲਵਾਰ. "ਨਮੋ ਧੋਪ ਪੱਟੇ." (ਵਿਚਿਤ੍ਰ) ਦੇਖੋ, ਸਸਤ੍ਰ। ੨. ਵਿ- ਪ੍ਰਸਿੱਧ. ਜਾਹਿਰ. "ਸਾਧੂ ਸੁ ਸੁੱਧ ਜਗ ਰਹ੍ਯੋ ਲੋਪ। ਬਹੁ ਧਾਰ ਦੰਭ ਅਨੁਸਾਧੁ ਧੋਪ." (ਗੁਵਿ ੧੦)


ਧੋਤਾ ਜਾਂਦਾ. "ਪਾਣੀ ਚਿਤੁ ਨ ਧੋਪਈ." (ਵਾਰ ਸਾਰ ਮਃ ੧)