اُ توں شروع ہون والے پنجابی لفظاں دے معنےਉ

ਸੰ. उऋण. ਵਿ- ਰਿਣ ਰਹਿਤ. ਜਿਸ ਦੇ ਸਿਰ ਕਰਜ ਨਹੀਂ. "ਉਰਿਣਤ ਹੋਏ ਭਾਰ ਉਤਾਰੇ." (ਭਾਗੁ)


ਸੰ. उरु. ਸੰਗ੍ਯਾ- ਪੱਟ. ਜੰਘਾ। ੨. ਵਿ- ਚੌੜਾ। ੩. ਲੰਮਾ। ੪. ਉੱਚਾ। ੫. ਵੱਡਾ।


ਅ਼. [عروُج] ਸੰਗ੍ਯਾ- ਉਂਨਤਿ. ਤਰੱਕੀ. ਵ੍ਰਿੱਧਿ। ੨. [عُروُض] ਉਰੂਜ ਛੰਦਵਿਦ੍ਯਾ. ਖ਼ਲੀਲ ਬਿਨ ਅਹ਼ਿਮਦ ਉਰੂਜ (ਮੱਕਾ) ਨਿਵਾਸੀ ਇਸ ਵਿੱਦਿਯਾ ਦਾ ਆਚਾਰਯ ਸੀ, ਇਸ ਕਰਕੇ ਨਾਉਂ ਉਰੂਜ ਪੈ ਗਿਆ. ਜਿਵੇਂ ਪਿੰਗਲ ਰਿਖੀ ਕਰਕੇ ਸ਼ਾਸਤ੍ਰ ਦਾ ਨਾਉਂ ਪਿੰਗਲ ਪਿਆ.


ਕ੍ਰਿ ਵਿ- ਉਰਲੇ ਪਾਸੇ. ਇਸ ਓਰ। ੨. ਭਾਵ, ਇਸ ਲੋਕ ਵਿੱਚ। ੩. ਪਰੇ. ਅਗਲੀ ਤਰਫ.


ਫ਼ਾ. [اریب] ਅਰੇਬ. ਵਿ- ਟੇਢਾ। ੨. ਪੇਚਦਾਰ। ੩. ਕਪਟੀ.


ਸੰ. ਸੰਗ੍ਯਾ- ਉਰ (ਛਾਤੀ) ਵਿੱਚ ਪੈਦਾ ਹੋਣ ਵਾਲਾ, ਕੁਚ. ਥਣ (ਸਤਨ). ਮੰਮਾ.


ਅ਼. [ال] ਅਲ. ਪ੍ਰਤ੍ਯ- ਇਹ ਅ਼ਰਬੀ ਨਾਵਾਂ ਦੇ ਮੁੱਢ ਵਿਸ਼ੇਸਤਾ (ਖ਼ਸੂਸੀਯਤ) ਪ੍ਰਗਟ ਕਰਨ ਲਈ ਆਉਂਦਾ ਹੈ. ਜਿਵੇਂ ਅਲ਼ਕੁਰਾਨ, ਪਰ ਸੰਧਿ ਵਿੱਚ ਆਇਆ ਹੋਇਆ ਇਜਾਫ਼ਤ ਦੀ ਥਾਂ ਅਰਥ ਦਿੰਦਾ ਹੈ ਅਤੇ ਉੱਚਾਰਣ 'ਉਲ' ਹੋ ਜਾਂਦਾ ਹੈ, ਜਿਵੇਂ "ਹਮੇਸੁਲ ਸਲਾਮੇ." (ਜਾਪੁ) ਨਿੱਤ ਕਾਇਮ ਰਹਿਣ ਵਾਲਾ ਹੈ। ੨. ਸੰ. उल्. ਧਾ- ਜਲਨਾ. ਦਗਧ ਹੋਣਾ.


ਕਈ ਪੰਜਾਬੀ ਸਿਰਪੀੜ ਅਤੇ ਭੌਂਹਾਂ ਵਿੱਚ ਹੋਏ ਦਰਦ ਨੂੰ ਉੱਲ ਸਮਝਦੇ ਹਨ, ਪਰ ਉੱਲ ਨੇਤ੍ਰ ਰੋਗ ਦਾ ਇੱਕ ਭੇਦ ਹੈ, ਜਿਸ ਦਾ ਤਿੱਬੀ ਨਾਉਂ [خُضرتُلعیَن] ਖ਼ੁਜ਼ਰਤੁਲਐ਼ਨ, ਡਾਕਟਰੀ Glaucoma, ਅਤੇ ਪ੍ਰਸਿੱਧ ਨਾਉਂ "ਸਬਜ਼ ਮੋਤੀਆਬਿੰਦ" ਹੈ.#ਜਦ ਅੱਖ ਦੀ ਧੀਰੀ ਵਿੱਚ ਰਤੂਬਤ ਅਧਿਕ ਪੈਦਾ ਹੁੰਦੀ ਹੈ ਤੇ ਰਚਦੀ ਘੱਟ ਹੈ, ਅਥਵਾ ਨੇਤ੍ਰ ਵਿੱਚ ਨਾਸੂਰ ਹੋ ਜਾਂਦਾ ਹੈ, ਜਾਂ ਅੱਖ ਦਾ ਮੋਤੀ ਕਿਸੇ ਸਦਮੇ ਕਰਕੇ ਠਿਕਾਣਿਓਂ ਹਿਲ ਜਾਂਦਾ ਹੈ, ਤਦ ਅੱਖ ਅੱਗੇ ਅੰਧੇਰਾ ਆਉਣ ਲਗਦਾ ਹੈ. ਡੇਲਾ ਕਰੜਾ ਹੋ ਜਾਂਦਾ ਹੈ, ਅੱਖ ਅਤੇ ਪੁੜਪੁੜੀ ਵਿੱਚ ਵੱਡੀ ਪੀੜ ਹੁੰਦੀ ਹੈ ਅਤੇ ਡੇਲੇ ਦੀ ਰੰਗਤ ਸੁਰਖ ਹੋ ਜਾਂਦੀ ਹੈ, ਦੀਵੇ ਦੇ ਚੁਫੇਰੇ ਲਾਲ ਘੇਰਾ ਨਜਰ ਪੈਂਦਾ ਹੈ ਅਤੇ ਅੱਖ ਜੜ੍ਹ ਜੇਹੀ ਹੋ ਜਾਂਦੀ ਹੈ.#ਇਸ ਰੋਗ ਵਿੱਚ ਹਲਕਾ ਜੁਲਾਬ ਦੇਣਾ, ਪੁੜਪੁੜੀ ਤੇ ਜੋਕਾਂ ਲਾਉਣੀਆਂ, ਥੋੜੀ ਮਿਕਦਾਰ ਵਿੱਚ ਅਫੀਮ ਦੇਣੀ ਅਥਵਾ ਮਾਰਫੀਏ ਦੀ ਪਿਚਕਾਰੀ ਕਰਨੀ ਲਾਭਦਾਇਕ ਹੈ, ਪਰ ਸਭ ਤੋਂ ਚੰਗਾ ਇਹ ਹੈ ਕਿ ਕਿਸੇ ਲਾਇਕ ਡਾਕਟਰ ਤੋਂ ਅੱਖ ਦੇ ਅੰਬੀਆਂ ਪਰਦੇ ਦਾ ਉਪਰੇਸ਼ਨ ਕਰਵਾ ਦਿੱਤਾ ਜਾਵੇ, ਇਸ ਤੋਂ ਦਰਦ ਹਟ ਜਾਂਦਾ ਹੈ ਅਤੇ ਅੱਖ ਦੀ ਬਾਕੀ ਨਜ਼ਰ ਬਚ ਜਾਂਦੀ ਹੈ.#ਉੱਲ ਦੇ ਰੋਗੀ ਨੂੰ ਅਚਾਰ ਚਟਨੀਆਂ ਗਰਮ ਮਸਾਲੇ ਮੈਥੁਨ ਧੁੱਪ ਵਿੱਚ ਫਿਰਨਾ ਅਤੇ ਸਰਾਬ ਆਦਿਕ ਤੋਂ ਬਹੁਤ ਬਚਣਾ ਲੋੜੀਏ. ਨਰਮ ਹਲਕੀ ਗਿਜਾ ਅਤੇ ਦੁੱਧ ਪੀਣਾ ਅੱਛਾ ਹੈ. ਜਦ ਅੰਤੜੀ ਵਿੱਚ ਥੋੜੀ ਮੈਲ ਭੀ ਰੁਕੇ ਉਸ ਦੇ ਤੁਰੰਤ ਖਾਰਿਜ ਕਰਨ ਦਾ ਜਤਨ ਕਰਨਾ ਚਾਹੀਏ.


ਤੁਰ. [اُلُش] ਉਲੁਸ਼. ਸੰਗ੍ਯਾ- ਸ਼ੀਤ ਪ੍ਰਸਾਦ. ਬਚਿਆ ਹੋਇਆ ਭੋਜਨ. ਉੱਛਿਸ੍ਟ "ਉਲਸ ਪਿਆਲੈ ਖਰੀ ਖੁਮਾਰੀ." (ਭਾਗੁ) ਸਤਿਗੁਰੂ ਨੇ ਜਿਸ ਪਾਤ੍ਰ ਤੋਂ ਜਲ ਛਕਿਆ ਹੈ ਉਸ ਸੀਤ ਪ੍ਰਸਾਦ (ਵਾਲੇ ਪਾਤ੍ਰ) ਵਿੱਚ ਸਿੱਖ ਨੂੰ ਆਨੰਦ ਦੀ ਲਹਿਰ ਭਾਸਦੀ ਹੈ.; ਤੁਰ. [اُلُش] ਉਲਸ਼. ਸੰਗ੍ਯਾ- ਸ਼ੀਤ ਪ੍ਰਸਾਦ. ਬਚਿਆ ਹੋਇਆ ਭੋਜਨ. ਉੱਛਿਸ੍ਟ "ਉਲਸ ਪਿਆਲੈ ਖਰੀ ਖੁਮਾਰੀ." (ਭਾਗੁ) ਸਤਿਗੁਰੂ ਨੇ ਜਿਸ ਪਾਤ੍ਰ ਤੋਂ ਜਲ ਛਕਿਆ ਹੈ ਉਸ ਸੀਤ ਪ੍ਰਸਾਦ (ਵਾਲੇ ਪਾਤ੍ਰ) ਵਿੱਚ ਸਿੱਖ ਨੂੰ ਆਨੰਦ ਦੀ ਲਹਿਰ ਭਾਸਦੀ ਹੈ.