اُ توں شروع ہون والے پنجابی لفظاں دے معنےਗ

ਵਿ- ਗਹ੍ਵਰ. ਗਹਿਰਾ. ਗਾੜ੍ਹਾ. ਸੰਘਣਾ। ੨. ਗੰਭੀਰ. ਅਥਾਹ. "ਬਹੁ ਬੇਅੰਤ ਅਤਿ ਬਡੋ ਗਾਹਰੋ." (ਦੇਵ ਮਃ ੫)


ਸੰਗ੍ਯਾ- ਗਾਥਾ. ਕਥਾ. "ਹਰਿ ਕੈ ਰੰਗ ਸਦਾ ਗੁਣਗਾਹਾ." (ਜੈਤ ਮਃ ੪) ੨. ਗਾਯਨ. ਗਾਨ."ਗੁਣ ਗੋਪਾਲ ਪ੍ਰਭੁ ਕੇ ਨਿਤ ਗਾਹਾ." (ਸੂਹੀ ਮਃ ੫) ੩. ਇੱਕ ਛੰਦ, ਜੋ ਦੋ ਤੁਕਾਂ ਦਾ ਹੁੰਦਾ ਹੈ. ਪ੍ਰਤਿ ਤੁਕ ਦੋ ਵਿਸ਼੍ਰਾਮ ਦੇ ਹਿਸਾਬ ਚਾਰ ਪਾਦ ਹੁੰਦੇ ਹਨ. ਪਹਿਲੇ ਦੀਆਂ ਬਾਰਾਂ ਮਾਤ੍ਰਾ, ਦੂਜੇ ਦੀਆਂ ਅਠਾਰਾਂ, ਤੀਜੇ ਦੀਆਂ ਬਾਰਾਂ ਅਰ ਚੌਥੇ ਪਾਦ ਦੀਆਂ ਪੰਦ੍ਰਾਂ ਮਾਤ੍ਰਾ ਅੰਤ ਗੁਰੁ. ਇਸ ਦਾ ਨਾਉਂ "ਆਰਯਾ" ਭੀ ਹੈ.#ਉਦਾਹਰਣ-#ਗੁਰੁ ਨਾਨਕ ਪਦ ਪਦ੍‌ਮੰ#ਸੁਰ ਨਰ ਮੁਨਿ ਵ੍ਰਿੰਦ ਵੰਦਨੀਯੰ ਭੋਃ। ਵੰਦੇਹੰ ਸੁਖਹੇਤੋਰ੍‍ਮਠ੍‌ਸਾ ਵਾਚਾ ਸ਼ਰੀਰੇਣ।#(ਅ) ਦੇਖੋ, ਗਾਹਾ ਦੂਜਾ.


ਦਸਮਗ੍ਰੰਥ ਵਿੱਚ "ਗਾਹਾ ਦੂਜਾ" ਸਿਰਲੇਖ ਹੇਠ ਗਾਹਾ ਛੰਦ ਦਾ ਇਹ ਸਰੂਪ ਹੈ-#ਦੋ ਚਰਣ. ਪ੍ਰਤਿ ਚਰਣ ੨੭ ਮਾਤ੍ਰਾ. ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੩. ਪੁਰ.#ਉਦਾਹਰਣ-#ਮਾਤਵੰ ਮਦਿਅੰ ਕੁਨਾਰੰ, ਅਨਰਤੰ ਧਰ੍‍ਮਣੋ ਤ੍ਰਿਆਇ। ਕੁਕਰਮਣੋ ਕਥਿਤੰ ਬਦਿਤੰ, ਲੱਜਣੋਹ ਤਜਤੰ ਨਰੰ." (ਕਲਕੀ)


ਦੇਖੋ, ਗਾਹਨ. "ਹਰਿ ਕੇ ਗੁਣ ਗਾਹਿ." (ਪ੍ਰਭਾ ਮਃ ੩) ੨. ਦੇਖੋ, ਗਾਹ ੫. "ਤਸਕਰ ਬੈਸਹਿ ਗਾਹਿ." (ਸ. ਕਬੀਰ) ਦੇਖੋ, ਲਾਹੂਲਾਹਿ। ੩. ਕ੍ਰਿ. ਵਿ- ਗਾਹਕੇ। ੪. ਵਿਚਾਰਕੇ. ਖੋਜ ਕਰਕੇ.


ਦੇਖੋ, ਗਾਹ। ੨. ਗਾਇਨ ਕਰ. ਦੇਖੋ, ਗਾਹਨ ੨. "ਮਿਲਿ ਸਾਧੂ ਗੁਣ ਗਾਹੁ." (ਮਾਝ ਬਾਰਹਮਾਹਾ)


ਦੇਖੋ, ਗਾਹਣਾ.


ਗਾਹਨ ਕਰੇ। ੨. ਅਵਗਾਹੇ। ੩. ਫ਼ਾ. [گاہے] ਕ੍ਰਿ. ਵਿ- ਕਭੀ. ਕਦੇ. "ਗਾਹੇ ਨ ਨੇਕੀ ਕਾਰ ਕਰਦਮ." (ਤਿਲੰ ਮਃ ੧)


ਗਾਹੁੰਦਾ ਹੈ. ਦੇਖੋ, ਗਾਹ ਧਾ। ੨. ਅਵਗਾਹਨ (ਖੋਜ) ਕਰਦਾ ਹੈ। ੩. ਗਾਇਨ ਕਰਦਾ ਹੈ. "ਜਿਸਹਿ ਪਰਾਪਤਿ ਸੋ ਹਰਿਗੁਣ ਗਾਹੈ." (ਗਉ ਮਃ ੫)