اُ توں شروع ہون والے پنجابی لفظاں دے معنےਖ

ਸੰਗ੍ਯਾ- ਉਹ ਵਸ੍‍ਤੁ ਜਿਸ ਨਾਲ ਖੇਡਿਆ ਜਾਵੇ. ਖਿਡੌਣਾ. ਖਿਲੌਨਾ "ਲੋਗਨ ਰਾਮ ਖਿਲਉਨਾ ਜਾਨਾ." (ਭੈਰ ਕਬੀਰ)


ਅ਼. [خِلص] ਖ਼ਿਲਸ. ਸੰਗ੍ਯਾ- ਸੱਚਾ ਮਿਤ੍ਰ। ੨. ਵਿ- ਸੁੰਦਰ. ਮਨੋਹਰ.


ਅ਼. [خلق] ਖ਼ਲਕ਼. ਸੰਗ੍ਯਾ- ਚੋਲਾ. ਪੈਰਾਹਨ. "ਤਿਹ ਛਿਨ ਖਿਲਕ ਅਕਾਸ ਤੇ ਉਤਰ੍ਯੋ ਗੁਰੁ ਢਿਗ ਆਇ." (ਨਾਪ੍ਰ) ੨. ਪਾਟੀ ਹੋਈ ਗੋਦੜੀ.


ਅ਼. [خلقت] ਖ਼ਲਕ਼ਤ. ਸੰਗ੍ਯਾ- ਸ੍ਰਿਸ੍ਟਿ. ਦੁਨੀਆਂ। ੨. ਉਤਪੱਤੀ. ਪੈਦਾਯਸ਼.


ਦੇਖੋ, ਖਿਲਕ.


ਅ਼. [خیلخانہ] ਖ਼ਯਲਖ਼ਾਨਹ. ਕੁਲ ਅਤੇ ਘਰ. "ਖਿਲਖਾਨਾ ਬਿਰਾਦਰ ਹਮੂ ਜੰਜਾਲਾ." (ਮਾਰੂ ਸੋਲਹੇ ਮਃ ੫) ੨. ਦੇਖੋ, ਖੇਲ ੨, ੩, ੪. ਅਤੇ ਖੇਲਖਾਨਾ.


ਦੇਖੋ, ਖਲਜੀ.


ਖੇਲਦਾ ਹੋਇਆ. ਖੇਲਤ. "ਖਿਲਤ ਅਖੇਟਕ ਇਹਠਾਂ ਆਯੋ." (ਚਰਿਤ੍ਰ ੧੦੩) ੨. ਅ਼. [خِلعت] ਖ਼ਿਲਅ਼ਤ. ਸੰਗ੍ਯਾ- ਸ਼ਰੀਰ ਉੱਤੋਂ ਉਤਾਰਣ ਦੀ ਕ੍ਰਿਯਾ. ਪੁਰਾਣੇ ਸਮੇਂ ਵਿੱਚ ਬਾਦਸ਼ਾਹ ਆਪਣੇ ਜਿਸਮ ਤੋਂ ਵਸਤ੍ਰ ਉਤਾਰਕੇ ਬਖ਼ਸ਼ ਦਿੰਦੇ ਸਨ, ਇਸ ਤੋਂ ਖਿਲਤ ਦਾ ਅਰਥ ਸਨਮਾਨ ਦੀ ਪੋਸ਼ਾਕ ਹੋ ਗਿਆ ਹੈ। ੩. ਲਿਬਾਸ. ਪੋਸ਼ਾਕ। ੪. ਬਾਦਸ਼ਾਹ ਵੱਲੋਂ ਮਿਲੀ ਪੋਸ਼ਾਕ, ਜੋ ਸਨਮਾਨ ਦਾ ਚਿੰਨ੍ਹ ਹੈ। ੫. ਅ਼. [خِلط] ਖ਼ਿਲਤ਼. ਮਿਲੀ ਹੋਈ ਵਸ੍‍ਤੁ। ੬. ਸ਼ਰੀਰ ਵਿੱਚ ਮਿਲੇ ਹੋਏ ਤਤ੍ਵ- ਵਾਤ, ਪਿੱਤ, ਕਫ. ਯੂਨਾਨੀ ਹਿਕਮਤ ਵਾਲਿਆਂ ਨੇ ਚਾਰ ਖਿਲਤ ਮੰਨੇ ਹਨ. ਖ਼ੂਨ [خوُن] ਲਹੂ, ਸਫ਼ਰਾ [صفرا] ਪਿੱਤ, ਬਲਗ਼ਮ [بلغم] ਕਫ, ਸੌਦਾ [سوَدا] ਲਹੂ ਪਿੱਤ ਅਤੇ ਕਫ਼ ਦੇ ਜਲਜਾਣ ਤੋਂ ਜੋ ਸਿਆਹ ਮਾਦਾ ਬਣ ਜਾਂਦਾ ਹੈ, ਉਹ ਸੌਦਾ ਹੈ. ਇਸ ਨੂੰ ਬਾਦੀ (ਵਾਤ) ਸਮਝੋ.


ਅ਼. [خِرقہ] ਖ਼ਿਰਕ਼ਾ. ਸੰਗ੍ਯਾ- ਫ਼ਕ਼ੀਰੀ ਚੋਲਾ। ੨. ਦੇਖੋ, ਖਰੀਤਾ.