اُ توں شروع ہون والے پنجابی لفظاں دے معنےਛ

ਸੰਗ੍ਯਾ- ਛੂਤ. ਭਿੱਟ. ਅਪਵਿਤ੍ਰਤਾ. "ਬਿਨੁ ਨਾਵੈ ਸੂਤਕ ਜਗ ਛੋਤਿ." (ਆਸਾ ਅਃ ਮਃ ੧) "ਜਾਕੀ ਛੋਤਿ ਜਗਤ ਕਉ ਲਾਗੈ, ਤਾ ਪਰ ਤੁਹੀ ਢਰੈ." (ਮਾਰੂ ਰਵਿਦਾਸ)


ਸੰ. ਸੰਗ੍ਯਾ- ਚੂਪਾ. ਬੁਕਨੀ.


ਦੇਖੋ, ਛੋਣਿ.


ਸੰਗ੍ਯਾ- ਇਸਤ੍ਰੀਆਂ ਦੇ ਓਢਣ ਦਾ ਵਸਤ੍ਰ, ਜੋ ਲਾਲ ਰੰਗ ਦਾ ਕਸ਼ੀਦੇਦਾਰ ਹੁੰਦਾ ਹੈ। ੨. ਛੁਪਾਉ. ਦੁਰਾਉ। ੩. ਸਪਰਸ਼. ਛੁਹਣਾ.


ਦੇਖੋ, ਕ੍ਸ਼ੋਭ ਅਤੇ ਖੋਭ.


ਵਿ- ਕ੍ਸ਼ੋਭਿਤ. ਕ੍ਸ਼ੋਭ ਸਹਿਤ. ਘਬਰਾਇਆ- ਹੋਇਆ. ਵ੍ਯਾਕੁਲ। ੨. ਕ੍ਰੋਧੀ.