اُ توں شروع ہون والے پنجابی لفظاں دے معنےਅ

ਦੇਖੋ, ਅਸ੍ਟਕ.


ਅਸ੍ਟਕਰ੍‍ਣ. ਅੱਠ ਹੈਨ ਕਰ੍‍ਣ (ਕੰਨ) ਜਿਸ ਦੇ. ਬ੍ਰਹਮਾ. ਚਤੁਰਾਨਨ.


ਦੇਖੋ, ਅਸ੍ਟਕੁਲ.


ਵ੍ਰਿਜ ਭਾਸਾ ਕਾਵ੍ਯ ਦੇ ਅੱਠ ਪ੍ਰਸਿੱਧ ਕਵੀ, ਜਿਨ੍ਹਾਂ ਦੀ ਛਾਪ (ਮੁਹਰ) ਹੋਰ ਕਵੀਆਂ ਦੀ ਕਵਿਤਾ ਤੇ ਲਗਦੀ ਸੀ. ਉਹ ਇਹ ਹਨ:-#ਸੂਰਦਾਸ, ਕ੍ਰਿਸਨ ਦਾਸ, ਪਰਮਾ ਨੰਦ, ਕੁੰਭਨ ਦਾਸ, ਚਤੁਰ ਭੁਜ, ਛੀਤ ਸ੍ਵਾਮੀ, ਨੰਦ ਦਾਸ, ਗੋਵਿੰਦ ਦਾਸ.


ਅਠਾਰਾਂ ਅਸ੍ਟਾਦਸ਼। ੨. ਭਾਵ- ਅਠਾਰਾਂ ਪੁਰਾਣ. "ਅਸਟਦਸੀ ਚਹੁ ਭੇਦ ਨ ਪਾਇਆ." (ਆਸਾ ਮਃ ੧) ੩. ਅਠਾਰਾਂ ਸਿੱਧਿ. "ਚਾਰ ਪਦਾਰਥ ਅਸਟ ਦਸਾ ਸਿਧਿ." (ਸੋਰ ਰਵਦਾਸ) ਦੇਖੋ, ਅਠਾਰਹਿ ਸਿੱਧਿ.