ਸੰਗ੍ਯਾ- ਕਿਨਾਰਾ. ਸਿਰਾ. "ਜਰੀ ਛੋਰ ਦਨਐ ਬਹੁਤ ਲਗਾਈ." (ਗੁਪ੍ਰਸੂ) ੨. ਮੁੱਢ. ਆਰੰਭ. "ਛੋਰਕਥਾ ਸਭ ਹੀ ਤਬ ਕਹਿਹੌਂ." (ਵਿਚਿਤ੍ਰ) ਆਦਿਕਾਲ ਦੀ ਕਥਾ. ਦੇਖੋ, ਛੋਰਿ। ੩. ਛੋਡ ਦਾ ਰੂਪਾਂਤਰ. ਛੱਡ.
ਕ੍ਰਿ- ਛੋਡਨਾ. ਛੱਡਣਾ.
ਦੇਖੋ, ਛੋਹਰਾ। ੨. ਛੱਡਿਆ. ਛੋੜਾ.
ਕ੍ਰਿ. ਵਿ- ਛੱਡਕੇ. "ਪਾਂਚਚੌਤਰੇ ਛੋਰਿ ਚੌਧਰੀ ਆਇਯੋ." (ਚਰਿਤ੍ਰ ੧੫੬) ੨. ਖੋਲ੍ਹਕੇ. "ਪਤਿਯਾ ਤਿਨ ਛੌਰਿ ਬਚਾਈ." (ਚਰਿਤ੍ਰ ੧੩੫) ਚਿੱਠੀ ਖੋਲ੍ਹਕੇ ਪੜ੍ਹਵਾਈ। ੩. ਮੁੱਢ (ਸ਼ੁਰੂ) ਤੋਂ. "ਹਮਰੀ ਕਥਾ ਛੋਰਿ ਤੇ ਕਹਿਯਹੁ." (ਚਰਿਤ੍ਰ ੧੪੨) ੪. ਮੁਫ਼ੱਸਲ.
ਦੇਖੋ, ਛੋਹਰੀ। ੨. ਛੋੜੀ. ਤ੍ਯਾਗੀ। ੩. ਖੋਲ੍ਹੀ. "ਤੋਰੀ ਨ ਤੂਟੈ ਛੋਰੀ ਨ ਛੂਟੇ." (ਬਿਲਾ ਮਃ ੫)
ਦੇਖੋ, ਛੋਹਰਾ. ਬਾਲਕ. ਬੱਚਾ. "ਹਮ ਛੋਰੂ ਥਾਰੇ." (ਆਸਾ ਅਃ ਮਃ ੧) ੨. ਛੱਡਣ ਵਾਲਾ। ੩. ਵੱਗ ਦੇ ਰੱਸੇ ਖੋਲ੍ਹਕੇ ਚਾਰਣ ਲਈਲੈ ਜਾਣ ਵਾਲਾ.
ਸੰਗ੍ਯਾ- ਝਰੀਟ. ਰਗੜ। ੨. ਛਿੱਲਣ ਦਾ ਭਾਵ. ਛਿਲਕਾ ਉਤਾਰਨਾ. "ਛੋਲ ਦੇਂਹੁ ਤੁਝ ਦੇਂਉ ਸਵਾਰੀ." (ਗੁਪ੍ਰਸੂ) ਤੈਨੂੰ ਛਿੱਲਕੇ ਸਵਾਰ ਦੇਵਾਂਗ.
ਸੰਗਯਾ- ਸਿਪਾਹੀ (soldier) ਦਾ ਛੋਟਾ ਖ਼ੇਮਾ. ਪਾਲ. ਮਾਲਾਬਾਰ ਵਿੱਚ ਇਸ ਦਾ ਨਾਮ Choltry ਹੈ.
ਕ੍ਰਿ- ਛਿੱਲਣਾ. ਛਿਲਕਾ ਉਤਾਰਨਾ.
ਸੰਗ੍ਯਾ- ਚਣਕ. ਚਣਾ. ਨਖ਼ੂਦ. Cicer Arientum. ਇਹ ਵਡਾ ਲਾਭਦਾਇਕ ਅੰਨ ਹੈ. ਇਸ ਦੇ ਬੇਸਣ ਤੋਂ ਅਨੇਕ ਪ੍ਰਕਾਰ ਦੇ ਖਾਣ ਯੋਗ੍ਯ ਪਦਾਰਥ ਬਣਦੇ ਹਨ. ਘੋੜੇ ਅਤੇ ਲਵੇਰੇ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ. ਕਣਕ ਦੇ ਆਟੇ ਨਾਲ ਮਿਲਾਕੇ ਇਸ ਦੀ ਪਕਾਈ ਮਿੱਸੀ ਰੋਟੀ ਬਹੁਤ ਪੁਸ੍ਟਿਕਾਰਕ ਹੈ.
nan