اُ توں شروع ہون والے پنجابی لفظاں دے معنےਖ

ਕ੍ਰਿ- ਦੇਖੋ, ਖਿਮਕਣਾ. "ਖਿਵੰਤ ਬਿੱਜੁ ਜ੍ਵਾਲਿਕਾ." (ਗ੍ਯਾਨ) ਚਮਕੰਤ ਵਿਦ੍ਯੁਤ ਜ੍ਵਾਲਾ. ਬਿਜਲੀ ਦੀ ਲਾਟ ਚਮਕਦੀ ਹੈ. "ਸਤਿਗੁਰ ਕਾ ਖਿਵੈ ਚੰਦੋਆ." (ਵਾਰ ਰਾਮ ੩)


ਸੰ खडक्किका ਖਡੱਕਿਕਾ. ਸੰਗ੍ਯਾ- ਤਾਕੀ. ਮੋਰੀ. ਦਰੀਚਾ. ਬਾਰੀ. "ਖਿੜਕੀ ਊਪਰਿ ਦਸਵਾਂ ਦੁਆਰ." (ਭੈਰ ਕਬੀਰ) ੨. ਪੰਜਾਬੀ ਵਿੱਚ ਡੰਡੇਦਾਰ ਕਪਾਟ ਨੂੰ ਭੀ ਖਿੜਕਾ ਅਤੇ ਖਿੜਕੀ ਆਖਦੇ ਹਨ.


ਦੇਖੋ, ਖਿਰਖਿਰ.


ਕ੍ਰਿ- ਪ੍ਰਫੁੱਲਿਤ ਹੋਣਾ। ੨. ਪ੍ਰਸੰਨ ਹੋਣਾ। ੩. ਹੱਸਣਾ.


ਫ਼ਾ. [خِنگ] ਖ਼ਿੰਗ. ਸੰਗ੍ਯਾ- ਨੁਕ਼ਰਾ ਘੋੜਾ. ਉਹ ਘੋੜਾ ਜਿਸ ਦਾ ਮੂੰਹ ਅਤੇ ਚਾਰੇ ਸੁੰਮ ਗੁਲਾਬੀ ਝਲਕ ਨਾਲ ਚਿੱਟੇ ਹੋਣ. "ਤਦ ਖਿੰਗ ਨਿਸੁੰਭ ਨਚਾਇਆ." (ਚੰਡੀ ੩) ੨. ਘੋੜਾ. ਅਸ਼੍ਵ. "ਦੁਹੂੰ ਓਰ ਤੇ ਖਿੰਗ ਖਤ੍ਰੀ ਨਚਾਵੈਂ." (ਚਰਿਤ੍ਰ ੧੨੦) ੩. ਸੰ. षिङ्ग ਸਿੰਗ. ਵਿ- ਬਹਾਦੁਰ. ਦਿਲੇਰ.