اُ توں شروع ہون والے پنجابی لفظاں دے معنےਗ

ਗੰਤ੍ਰੀਵਾਹ. ਗਾਡੀਆ. ਗੱਡੀ ਚਲਾਉਣ ਵਾਲਾ.


ਦੇਖੋ, ਗਾਡਾ ੫.


ਦੇਖੋ, ਗਾਡਾ ੨. "ਧੁਰ ਤੂਟੀ ਗਾਡੋ ਸਿਰਭਾਰਿ." (ਰਾਮ ਮਃ ੧) ਇਸ ਥਾਂ ਗੱਡਾ ਸ਼ਰੀਰ, ਅਤੇ ਧੁਰ ਪ੍ਰਾਣਾਂ ਦੀ ਗੱਠ ਹੈ.


ਸੰ. ਸੰਗ੍ਯਾ- ਸੰਕਟ. ਵਿਪਦਾ. ਮੁਸੀਬਤ. "ਗਾਢ ਪਰੀ ਬਿਰਹੀ ਜਨ ਕੋ." (ਕ੍ਰਿਸਨਾਵ) ੨. ਵਿ- ਅਧਿਕ. ਬਹੁਤ। ੩. ਗਾੜ੍ਹਾ. ਸੰਘਣਾ। ੪. ਡੂੰਘਾ. ਗਹਿਰਾ। ੫. ਕਠਿਨ. ਔਖਾ। ੬. ਮਜਬੂਤ. ਦ੍ਰਿੜ੍ਹ.


ਕ੍ਰਿ. ਗ੍ਰੰਥਨ. ਗੁੰਦਣਾ. ਪਰੋਣਾ। ੨. ਜੋੜਨਾ. "ਟੂਟੀ ਗਾਢਨਹਾਰ ਗੋਪਾਲ." (ਸੁਖਮਨੀ) "ਕੂਰੇ ਗਾਢਨ ਗਾਢੇ." (ਗਉ ਮਃ ੪) "ਜਨਮ ਜਨਮ ਕਾ ਟੂਟਾ ਗਾਂਢਾ." (ਪ੍ਰਭਾ ਅਃ ਮਃ ੫)


ਦੇਖੋ, ਗਾਢ."ਗਾਢੇ ਗਢਾਨ ਕੇ ਤੋੜਨਹਾਰ." (ਅਕਾਲ) ਮਜਬੂਤ ਕਿਲਿਆਂ ਦੇ ਸਰ ਕਰਨ ਵਾਲੇ। ੨. ਦੇਖੋ, ਗਾਢਨ. "ਜਨਮ ਜਨਮ ਕੇ ਟੂਟੇ ਗਾਢੇ." (ਸੂਹੀ ਮਃ ੫)