nan
nan
ਵਿ- ਮੱਤਤਾ ਵਾਲਾ. ਮਖਮੂਰ. ਨਸ਼ੇ ਵਿੱਚ ਮਮ੍ਤ "ਮਨੁ ਸਤਵਾਰ ਸੇਰ ਸਰ ਭਾਤੀ." (ਕੇਦਾ ਕਬੀਰ) "ਮਤਵਾਰੋ ਮਾਇਆ ਸੋਇਆ." (ਗਉ ਮਃ ੫) "ਜਿਉ ਪੀਤੈ ਮਦਿ ਮਤਵਾਲੇ." (ਮਃ ੪. ਵਾਰ ਗਉ ੧)
nan
ਵਿ- ਮੱਤਤ ਵੰਤ. ਮਤਵਾਲਾ. ਮਦਮਸ੍ਤ. "ਪੀਓ ਮਦਰੋ ਧਨ ਮਤਵੰਤਾ." (ਸੂਹੀ ਮਃ ੫) ੨. ਸੰ. ਮਤਵੰਤ. ਮਤ (ਗ੍ਯਾਨ) ਵਾਲਾ। ੩. ਸੰ. ਮਤਿਵੰਤ. ਬੁੱਧਿ ਮਾਨ. ਅਕਲਮੰਦ.
ਸੰਗ੍ਯਾ- ਮਤਿ. ਬੁੱਧਿ. ਸਮਝ. "ਤਿਆਗੇ ਮਨ ਕੀ ਮਤੜੀ." (ਸੂਹੀ ਮਃ ੫. ਗੁਣਵੰਤੀ)
ਸੰਗ੍ਯਾ- ਮਤ. ਖ਼ਿਆਲ. ਇਰਾਦਾ. "ਮਤਾ ਕਰੈ ਪਛਮ ਕੈ ਤਾਈ, ਪੂਰਬਹੀ ਲੈਜਾਤ." (ਗੂਜ ਮਃ ੫) ੨. ਮੰਤ੍ਰ. ਮਸ਼ਵਰਾ. "ਉਠਿ ਚਲਤੈ ਮਤਾ ਨ ਕੀਨਾ ਹੇ." (ਮਾਰੂ ਸੋਲਹੇ ਮਃ ੧) ੩. ਵਿ- ਮੱਤ ਹੋਇਆ. ਮੱਤਾ. ਦੇਖੋ, ਮਤਾਗਲੁ.
ਵਿ- ਮੱਤ ਹੋਇਆ. ਮਖ਼ਮੂਰ। ੨. ਸੰਗ੍ਯਾ- ਮਾਤ੍ਰਾ. "ਤੇਰਹਿ ਮੱਤ ਤਾਖ ਪਦ." (ਰੂਪਦੀਪ)
ਕ੍ਰਿ- ਮਤ ਕ਼ਾਇਮ ਕਰਨਾ. ਮਤਾ ਪਕਾਉਣਾ.
nan
ਅ਼. [متاع] ਸੰਗ੍ਯਾ- ਮਤਅ਼ (ਲਾਭ) ਪ੍ਰਾਪਤ ਕਰਨ ਦਾ ਅਸਥਾਨ। ੨. ਉਹ ਵਸ੍ਤੁ, ਜਿਸ ਦ੍ਵਾਰਾ ਲਾਭ ਉਠਾਇਆ ਜਾਵੇ. ਸੌਦਾਗਰੀ ਮਾਲ. "ਚੁਨ ਚੁਨ ਭਲੀ ਮਤਾਅ ਸੁਦਾਗਰ ਲ੍ਯਾਵਈ." (ਚਰਿਤ੍ਰ ੧੪੪)
nan