اُ توں شروع ہون والے پنجابی لفظاں دے معنےਛ

ਅਭਿਲਾਖਾ. ਇੱਛਾ. ਦੇਖੋ, ਛੰਦ ੫. "ਪਿਰੁ ਅਪਣਾ ਭਾਣਾ ਕਿਛੁ ਨੀਸੀ ਛੰਦਾ." (ਜੈਤ ਛੰਤ ਮਃ ੫)

ਦੇਖੋ, ਛੰਦਬੰਦ ੧. "ਸਤਿਗੁਰੁ ਬੇਪਰਵਾਹੁ ਸਿਰੰਦਾ। ਨਾ ਜਮਕਾਣਿ ਨ ਛੰਦਾਬੰਦਾ." (ਮਾਰੂ ਸੋਲਹੇ ਮਃ ੧) ੨. ਵੇਦਾਂ ਦਾ ਗ਼ੁਲਾਮ.

ਦੇਖੋ, ਛੰਦ। ੨. ਸੰ. छन्दु ਵਿ- ਮਨਭਾਵਨ. ਮਨੋਹਰ.

ਦੇਖੋ, ਛੰਦ ੬.

ਦੇਖੋ, ਛਾਂਦੋਗ। ੨. ਸੰ. छान्दोग ਵਿ- ਛੰਦ (ਵੇਦ) ਗ (ਗਾਉਣ ਵਾਲਾ).

ਅਮ੍ਰਿਤਸਰ ਅਤੇ ਮੁਲਤਾਨ ਦੇ ਇ਼ਲਾਕੇ਼ ਇੱਕ ਜੱਟ ਗੋਤ੍ਰ। ੨. ਸੰ. छन्न ਵਿ- ਢਕਿਆ ਹੋਇਆ. ਗੁਪਤ। ੩. ਸੰਗ੍ਯਾ- ਛੱਪਰ. ਛਾਨ.

ਸੰਗ੍ਯਾ- ਬਾਟੀ ਦੀ ਸ਼ਕਲ ਦਾ ਚਪੇਤਲਾ ਵਡਾ ਕਟੋਰਾ, ਜੋ ਵਿਸ਼ੇਸ ਕਰਕੇ ਕਾਂਸੀ ਦਾ ਹੁੰਦਾ ਹੈ. ਇਹ ਦੁੱਧ ਲੱਸੀ ਪੀਣ ਅਤੇ ਖਿਚੜੀ ਆਦਿ ਅੰਨ ਖਾਣ ਲਈ ਵਰਤੀਦਾ ਹੈ. ਤੰਤ੍ਰਸ਼ਾਸਤ੍ਰ ਅਨੁਸਾਰ ਇਸ ਦਾ ਪ੍ਰਯੋਗ ਛਾਯਾਦਾਨ ਵਾਸਤੇ ਹੁੰਦਾ ਹੈ. ਇਸੇ ਲਈ ਛੰਨੇ ਦਾ ਨਾਮ ਛਾਯਾਪਾਤ੍ਰ ਹੋ ਗਿਆ ਹੈ. ਦੇਖੋ, ਛਾਯਾਦਾਨ.#"ਸਭ ਬਾਤ ਬਨਾਇ ਕਹੀ ਤੁਮਰੀ#ਤਬ ਭੂਪਤਿ ਕੋ ਹਠ ਭਾਰਾ ਰਹਾ, ਜਬ ਕੀਨ ਰਸਾਈ ਮੁਸਾਹਿਬ ਸੋਂ#ਤਬ ਤੋ ਤਨ ਨੈਕ ਇਸ਼ਾਰਾ ਰਹਾ,#ਕਵਿ ਦਾਸ ਖਿਸਾਰਾ ਕਢੋਂ ਸਗਰੋ#ਤਨ ਜੋ ਅਪਨਾ ਮਨ ਮਾਰਾ ਰਹਾ,#ਸਭ ਘੀ ਅਰੁ ਛੰਨਾ ਤੁਮਾਰਾ ਰਹਾ#ਪਰ ਬੀਚ ਕਾ ਮਾਲ ਹਮਾਰਾ ਰਹਾ."#(ਬਾਵਾ ਰਾਮਦਾਸ)#੨. ਛੰਨ (छन्न) ਢਕਿਆ ਹੋਇਆ. ਗੁਪਤ. ਪੋਸ਼ੀਦਾ.

ਵਿ- ਛਾਨੀ. ਲੁਕੀ ਹੋਈ. "ਗੁਝੀ ਛੰਨੀ ਨਾਹੀ ਬਾਤ." (ਆਸਾ ਮਃ ੫) ਗੂਢ ਅਤੇ ਗੁਪਤ ਬਾਤ ਨਹੀਂ ਹੈ. ਦੇਖੋ, ਛੰਨ ੨.