اُ توں شروع ہون والے پنجابی لفظاں دے معنےਧ

ਵਿ- ਧਨੁਖਧਾਰੀ. ਦੇਖੋ, ਧਨ੍ਵਾ. "ਮਹਾਂ ਉਗ੍ਰਧੰਨ੍ਯਾ ਬਡੀ ਫੋਜ ਲੈਕੇ." (ਰਾਮਾਵ)


ਟਾਂਗ ਦੇ ਇਲਾਕੇ ਧੂਆਨ ਪਿੰਡ ਵਿੱਚ (ਜੋ ਦੇਉਲੀ ਤੋਂ ੨੦. ਮੀਲ ਹੈ) ਸੰਮਤ ੧੪੭੩ ਵਿੱਚ ਜੱਟਵੰਸ਼ ਵਿੱਚ ਇਸ ਦਾ ਜਨਮ ਹੋਇਆ. ਸ੍ਵਾਮੀ ਰਾਮਾਨੰਦ ਜੀ ਤੋਂ ਕਾਸ਼ੀ ਜਾਕੇ ਗੁਰੁਦੀਕ੍ਸ਼ਾ ਲਈ. ਪਹਿਲੀ ਉਮਰ ਵਿੱਚ ਇਹ ਮੂਰਤੀਪੂਜਕ ਰਿਹਾ ਪਰ ਅੰਤ ਨੂੰ ਵਿਸ਼੍ਵਰੂਪ ਜਗਤਨਾਥ ਦਾ ਉਪਾਸਕ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ. ਇਸ ਦੇ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹਨ. "ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ." (ਆਸਾ ਧੰਨਾ)


ਇਹ ਦਸ਼ਮੇਸ਼ ਦੇ ਘੋੜੇ ਦਾ ਸੇਵਕ ਅਤੇ ਵਿਦ੍ਵਾਨ ਕਵੀ ਸੀ. ਇੱਕ ਵਾਰ ਚੰਦਨ ਕਵੀ ਇੱਕ ਸਵੈਯਾ ਬਣਾਕੇ ਸਤਿਗੁਰੂ ਦੇ ਦਰਬਾਰ ਹਾਜ਼ਿਰ ਹੋਇਆ ਅਰ ਆਖਿਆ ਕਿ ਆਪ ਦੇ ਦਰਬਾਰ ਦੇ ਕਵੀਆਂ ਵਿੱਚੋਂ ਕੋਈ ਇਸ ਦਾ ਅਰਥ ਕਰੇ. ਕਲਗੀਧਰ ਨੇ ਫ਼ਰਮਾਇਆ ਕਿ ਇਸ ਦਾ ਅਰਥ ਗੁਰੁਘਰ ਦੇ ਘਾਹੀ ਭੀ ਕਰ ਸਕਦੇ ਹਨ. ਸਵੈਯਾ ਇਹ ਹੈ:-#"ਨਵਸਾਤ ਤਿਯੇ ਨਵਸਾਤ ਕਿਯੇ#ਨਵਸਾਤ ਪਿਯੇ ਨਵਸਾਤ ਪਿਯਾਏ,#ਨਵਸਾਤ ਰਚੇ ਨਵਸਾਤ ਬਚੇ#ਨਵਸਾਤ ਪਿਯਾਪਹਿ ਦਾਯਕ ਪਾਏ,#ਜੀਤ ਕਲਾ ਨਵਸਾਤਨ ਕੀ,#ਨਵਸਾਤਨ ਕੇ ਮੁਖ ਅੰਚਰ ਛਾਏ,#ਮਾਨਹੁ ਮੇਘ ਕਿ ਮੰਡਲ ਮੇ#ਕਵਿ ਚੰਦਨ ਚੰਦ ਕਲੇਵਰ ਛਾਏ."#ਭਾਈ ਧੰਨਾ ਸਿੰਘ ਨੇ ਇਸ ਦਾ ਅਰਥ ਕੀਤਾ ਕਿ ਸੋਲਾ ਵਰ੍ਹੇ ਦੀ ਉਮਰ ਦੀ ਇਸਤ੍ਰੀ ਨੇ ਸੋਲਾਂ ਸ਼੍ਰਿੰਗਾਰ ਕੀਤੇ, ਉਸ ਦਾ ਪਤਿ ਸੋਲਾਂ ਮਹੀਨਿਆਂ ਪਿਛੋਂ ਪਰਦੇਸੋਂ ਆਇਆ ਸੀ, ਇਸਤ੍ਰੀ ਨੇ ਸੋਲਾਂ ਪ੍ਰਕਾਰ ਦੇ ਭੋਜਨ ਖਵਾਏ, ਸੋਲਾਂ ਘਰਾਂ ਦੇ ਚੋਪੜ ਦੀ ਬਾਜੀ ਪਤੀ ਨਾਲ ਰਚੀ, ਦੋਹਾਂ ਨੇ ਸੋਲਾ ਸੋਲਾਂ ਚਾਲਾਂ ਚੱਲੀਆਂ, ਸੋਲਾਂ ਨਰਦਾਂ ਵਾਲੀ ਬਾਜ਼ੀ ਜਿੱਤਕੇ ਇਸਤ੍ਰੀ ਨੇ ਸੋਲਾਂ ਆਨੇ ਵਾਲੇ ਰੁਪਯੇ ਪ੍ਰਾਪਤ ਕੀਤੇ, ਜਦ ਪਤਿ ਨੇ ਇਸਤ੍ਰੀ ਨੂੰ ਜਿੱਤਿਆ, ਤਦ ਸੋਲਾਂ ਕਲਾ ਚੰਦ੍ਰ ਵਤ ਮੁਖ ਨੂੰ ਸ਼ਰਮ ਦੇ ਮਾਰੇ ਵਸਤ੍ਰ ਨਾਲ ਛੁਪਾ ਲਿਆ, ਮਾਨੋ ਚੰਦ੍ਰਮਾ ਮੇਘ ਵਿੱਚ ਢਕਿਆ ਗਿਆ ਹੈ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ-#ਸੁਨ ਧੰਨਾਸਿੰਘ ਅਰਥ ਬਖਾਨਾ,#ਤ੍ਰਿਯ ਖੇੜਸ ਬਰਖਨ ਬਯ ਵਾਨਾ,#ਤਨ ਖੋੜਸ ਸਿੰਗਾਰ ਸੁਹਾਯੋ,#ਖੋੜਸ ਮਾਸਨ ਮੇ ਪਿਯ ਆਯੋ,#ਖੋੜਸ ਘਰ ਕੋ ਚੌਪਰ ਰਚ੍ਯੋ,#ਖੋੜਸ ਦਾਵ ਲਾਯ ਸੁਖ ਮਚ੍ਯੋ,#ਸੋਈ ਖੇੜਸ ਪ੍ਯਾਰੇ ਲਾਯੋ,#ਖੋੜਸ ਕੀ ਬਾਜੀ ਜੈ ਪਾਯੋ,#ਖੋੜਸ ਕਲਾ ਚੰਦਮੁਖ ਜੋਈ,#ਹਾਰ ਪਾਯ ਤ੍ਰਿਯ ਛਾਦਤ ਸੋਈ,#ਮਨਹੁ ਮੇਘ ਮੇ ਨਿਸਪਤਿ ਛਾਯੋ#ਇਮ ਅੰਚਰ ਮਹਿ ਮੁਖ ਦਰਸਾਯੋ,#(ਗੁਪ੍ਰਸੁ ਰੁੱਤ ੫. ਅਃ ੨੫)#ਚੰਦਨ ਕਵਿ ਅਰਥ ਸੁਣਕੇ ਲੱਜਿਤ ਹੋਇਆ ਅਰ ਸਤਿਗੁਰੂ ਤੋਂ ਆਪਣੇ ਅਭਿਮਾਨ ਬਾਬਤ ਮੁਆ਼ਫ਼ੀ ਮੰਗੀ.#ਭਾਈ ਧੰਨਾ ਸਿੰਘ ਨੇ ਚੰਦਨ ਕਵੀ ਨੂੰ ਆਪਣੇ ਸਵੈਯੇ ਸੁਣਾਕੇ ਆਖਿਆ ਕਿ ਅਰਥ ਕਰ, ਪਰ ਚੰਦਨ ਨੂੰ ਨਾ ਸੁੱਝਿਆ. ਸਵੈਯੇ ਇਹ ਹਨ:-#"ਮੀਨ ਮਰੇ ਜਲ ਕੇ ਪਰ ਸੇ#ਕਬਹੁ ਨ ਮਰੇ ਪਰ ਪਾਵਕ ਪਾਏ,#ਹਾਥਿ ਮਰੈ ਮਦ ਕੇ ਪਰ ਸੇ#ਕਬਹੂ ਨ ਮਰੇ ਤਨ ਤਾਪ ਕੇ ਆਏ,#ਤੀਯ ਮਰੈ ਪਤਿ ਕੇ ਪਰ ਸੇ#ਕਬਹੂ ਨ ਮਰੈ ਪਰਦੇਸ ਸਿਧਾਏ,#ਗੂੜ੍ਹ ਮੈ ਬਾਤ ਕਹੀ ਦਿਜ ਰਾਜ#ਬਿਚਾਰ ਸਕੈ ਨ ਬਿਨਾ ਚਿਤਲਾਏ.#ਕੌਲ ਮਰੈ ਰਵਿ ਕੇ ਪਰ ਸੇ#ਕਬਹੂ ਨ ਮਰੈ ਸਸਿ ਕੀ ਛਬਿ ਪਾਏ,#ਮਿਤ੍ਰ ਮਰੈ ਮਿਤ ਕੋ ਮਿਲਕੈ#ਕਬਹੂ ਨ ਮਰੈ ਜਬ ਦੂਰ ਸਿਧਾਏ,#ਸਿੰਘ ਮਰੈ ਜਬ ਮਾਸ ਮਿਲੈ#ਕਬਹੂ ਨ ਮਰੈ ਜਬ ਹਾਥ ਨ ਆਏ,#ਗੂੜ੍ਹ ਮੈ ਬਾਤ ਕਹੀ ਦਿਜਰਾਜ#ਬਿਚਾਰ ਸਕੈ ਨ ਬਿਨਾ ਚਿਤ ਲਾਏ."#ਇਨ੍ਹਾਂ ਸਵੈਯਾਂ ਵਿੱਚ ਵਿਰੋਧਾਭਾਸ ਅਲੰਕਾਰ ਹੈ. ਜੋ ਕਬਹੂ ਨ ਪਾਠ ਨੂੰ ਪਿਛਲੇ ਪਦ ਨਾਲ ਜੋੜ ਦਿੱਤਾ ਜਾਵੇ, ਤਦ ਅਰਥ ਸਾਫ ਹੋ ਜਾਂਦਾ ਹੈ ਯਥਾ-#"ਮੀਨ ਮਰੈ ਜਲ ਕੇ ਪਰ ਸੇ ਕਬਹੂ ਨ,#ਮਰੈ ਪਰ ਪਾਵਕ ਪਾਏ."××× ਆਦਿਕ.


ਸੰ. ਧਨ੍ਯ. ਵਿ- ਪੁਨ੍ਯਵਾਨ. ਸੁਕ੍ਰਿਤਿ। ੨. ਸ਼ਲਾਘਾ ਯੋਗ੍ਯ. ਤਅ਼ਰੀਫ਼ ਲਾਇਕ਼. "ਜਹ ਗੋਬਿੰਦਭਗਤ ਸੋ ਧੰਨਿ ਦੇਸ." (ਬਸੰ ਮਃ ੫) "ਧੰਨਿ ਸੁ ਥਾਨ ਧੰਨਿ ਓਇ ਭਵਨਾ." (ਧਨਾ ਮਃ ੫)


ਦੇਖੋ, ਧਨ੍ਵਾ.


ਵਿ- ਧਨ੍ਯਤਾ ਯੋਗ੍ਯ। ੨. ਧਾਨ੍ਯ ਕਰਨ ਵਾਲੀ. ਅੰਨ ਦੇਣ ਵਾਲੀ.


ਵਿ- ਧਨ੍ਯਤਾ ਯੋਗ੍ਯ. ਸ਼ਲਾਘਾ ਲਾਇਕ "ਨਾਨਕ ਜਨਨੀ ਧੰਨੀ ਮਾਇ." (ਮਲਾ ਮਃ ੧) ਪੈਦਾ ਕਰਨ ਵਾਲੀ ਮਾਤਾ ਧਨ੍ਯ ਹੈ। ੨. ਸੰਗ੍ਯਾ- ਜਿਲਾ ਜੇਹਲਮ ਵਿੱਚ ਤਸੀਲ ਚਕਵਾਲ ਦਾ ਇਲਾਕਾ. "ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)