nan
nan
nan
ਸੰਗ੍ਯਾ- ਪਦਮਾ (ਲਕ੍ਸ਼੍ਮੀ) ਦਾ ਪਤਿ. ਵਿਸਨੁ. "ਪਾਰ ਨ ਪਾਇ ਸਕੈ ਪਦਮਾਪਤ." (ਅਕਾਲ) ੨. ਕਰਤਾਰ, ਜੋ ਮਾਯਾਪਤਿ ਹੈ. "ਪਤ ਸਿਉ ਕਿਨ ਸ੍ਰੀ ਪਦਮਾਪਤਿ ਪਾਏ?" (ਅਕਾਲ)
nan
ਸੰਗ੍ਯਾ- ਕਮਲ ਹੈ ਜਿਸ ਦਾ ਆਲਯ (ਘਰ) ਬ੍ਰਹਮਾ। ੨. ਪਦਮਾ (ਲਕ੍ਸ਼੍ਮੀ) ਦੇ ਨਿਵਾਸ ਦਾ ਅਸਥਾਨ, ਕਮਲ. "ਪਦਮਾਲੈ ਜਟਤੀ ਹੈ ਜੈਸੇ." (ਗੁਪ੍ਰਸੂ) ੩. ਪਦਮਾਲਯਾ, ਲਕ੍ਸ਼੍ਮੀ.
ਸੰਗ੍ਯਾ- ਪਟਨਾ (ਪਾਟਲਿਪੁਤ੍ਰ) ਦਾ ਪੁਰਾਣਾ ਨਾਮ। ੨. ਉੱਜਯਿਨੀ ਦਾ ਪੁਰਾਣਾ ਨਾਉਂ। ੩. ਲਕ੍ਸ਼੍ਮੀ। ੪. ਦੇਖੋ, ਚਤੌੜਗੜ। ੫. ਇੱਕ ਛੰਦ. ਇਸ ਦਾ ਨਾਉਂ "ਚਤੁਰਪਦੀ" ਅਤੇ "ਚਵਪੈਯਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੨. ਪੁਰ, ਅੰਤ ਸਗਣ ਅਤੇ ਗੁਰੁ, , ਇਸ ਦੇ ਪਹਿਲੇ ਅਤੇ ਦੂਜੇ ਵਿਸ਼੍ਰਾਮ ਦਾ ਅਨੁਪ੍ਰਾਸ ਮਿਲੇ ਤਦ ਉੱਤਮ ਹੈ.#ਉਦਾਹਰਣ-#ਦਿਖਿਯਤ ਸਭ ਪਾਪੀ, ਨਹਿ ਹਰਿਜਾਪੀ.#ਤਦਪਿ ਮਹਾ ਰਿਸ ਠਾਨੈ,#ਹੈਂ ਅਤਿ ਬਿਭਚਾਰੀ, ਪਰਤ੍ਰਿਯ ਭਾਰੀ,#ਦੇਵ ਪਿਤਰ ਨਹਿ ਮਾਨੈ,#ਸੋ ਤਦਪਿ ਮਹਾਂ ਬਰ, ਕਹਿਤ ਧਰਮਧਰ,#ਪਾਪਕਰਮ ਅਧਿਕਾਰੀ,#ਧ੍ਰਿਗ ਧ੍ਰਿਗ ਸਭ ਆਖੈਂ, ਮੁਖ ਨਹਿ ਭਾਖੈਂ,#ਦੇਹਿਂ ਪ੍ਰਿਸਿ ਚਢ ਗਾਰੀ.#(ਕਲਕੀ)#(ਅ) ਛੰਦਗ੍ਰੰਥਾਂ ਵਿੱਚ ਪਦਮਾਵਤੀ ਦਾ ਇੱਕ ਹੋਰ ਰੂਪ ਭੀ ਹੈ ਕਿ- ਚਾਰ ਚਰਣ, ਪ੍ਰਤਿ ਚਰਣ ੩੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੪. ਪੁਰ, ਅੰਤ ਦੋ ਗੁਰੁ. ਇਸ ਦਾ ਨਾਮ "ਕਮਲਾਵਤੀ" ਭੀ ਹੈ.#ਉਦਾਹਰਣ-#ਸਭ ਜਗ ਕੋ ਕਰਤਾ, ਜੀਵਨ ਭਰਤਾ,#ਜਿਹਿ ਪੂਜਤ ਮੁਨਿ ਜਨ ਸਾਰੇ,#ਤਿਸ ਤ੍ਯਾਗੀ ਸੇਵਾ, ਪੂਜੈਂ ਦੇਵਾ,#ਸਹੈਂ ਕਸ੍ਹ ਅਤਿਹ ਭਾਰੇ. ×××#੬. ਮਨਸਾਦੇਵੀ। ੭. ਜਯਦੇਵ ਦੀ ਇਸਤ੍ਰੀ। ੮. ਸੁਰਗ ਦੀ ਇੱਕ ਅਪਸਰਾ। ੯. ਰਾਜਾ ਯੁਧਿਸ੍ਹਿਰ ਦੀ ਇੱਕ ਰਾਣੀ.
ਸੰਗ੍ਯਾ- ਛੋਟਾ ਕਮਲ ਭਮੂਲ. ਕਮਲਿਨੀ। ੨. ਪਦਮਾਵਤੀ ਦਾ ਨਾਮ ਭੀ ਪਦਮਿਨੀ ਲਿਖਿਆ ਹੈ. ਦੇਖੋ, ਚਤੌੜਗੜ। ੩. ਕਾਵ੍ਯਗ੍ਰੰਥਾਂ ਅਨੁਸਾਰ ਇਸਤ੍ਰੀ ਦੀ ਇੱਕ ਜਾਤਿ-#"ਸਹਜ ਸੁਗੰਧ ਸ੍ਵਰੂਪ ਸ਼ੁਭ ਪੁਨ੍ਯ ਪ੍ਰੇਮ ਸੁਖਦਾਨ,#ਤਨੁ ਤਨੁ ਭੋਜਨ ਰੋਸ ਰਤਿ ਨਿਦ੍ਰਾ ਮਾਨ ਬਖਾਨ,¹#ਸਲਜ ਸੁਬੁੱਧਿ ਉਦਾਰ ਮ੍ਰਿਦੁ ਹਾਸ ਬਾਸ ਸੁਚਿ ਅੰਗ,#ਅਮਲ ਅਲੋਮ, ਅਨੰਗਭੁਵਿ ਪਦਮਿਨਿ ਹਾਟਕਰੰਗ."#(ਰਸਿਕਪ੍ਰਿਯਾ)#੪. ਲਕ੍ਸ਼੍ਮੀ, ਪਦਮਾ.
ਸੰਗ੍ਯਾ- ਕਮਲਧਾਰੀ ਵਿਸਨੁ. ਦੇਖੋ ਪਦਮ ੪। ੨. ਹਾਥੀ। ੩. ਕਮਲਾਂ ਵਾਲਾ ਤਾਲ.
ਪਦਮਰੇਖਾ. ਦੇਖੋ, ਪਦਮ ੩. "ਮੇਰੈ ਹਾਥਿ ਪਦਮੁ." (ਫੁਨਹੇ ਮਃ ੫)
ਦੇਖੋ, ਅਨੁਪ੍ਰਾਸ.
nan