اُ توں شروع ہون والے پنجابی لفظاں دے معنےਸ

ਸੰਗ੍ਯਾ- ਨਿਤ੍ਯਾਨੰਦ. ਆਤਮਾਨੰਦ। ੨. ਪਰਮੇਸੁਰ. ਕਰਤਾਰ। ੩. ਸ਼੍ਰੀ ਗੁਰੂ ਨਾਨਕ ਦੇਵ ਜੀ। ੪. ਵਿ- ਸਦਾ ਖੁਸ਼ ਰਹਿਣ ਵਾਲਾ.


ਸੰਗ੍ਯਾ- ਨਿਤ੍ਯਨਿਯਮ. ਨਿੱਤਨੇਮ। ੨. ਅੰਨ ਆਦਿਕ ਦਾਨ ਦੇ ਨਿੱਤਹੋਣ ਦਾ ਭਾਵ। ੩. ਵਿ- ਸਦਾ ਵ੍ਰਤ (ਨਿਯਮ) ਧਾਰਨ ਵਾਲਾ.


ਕ੍ਰਿ. ਵਿ- ਸੱਦਕੇ. ਬੁਲਾਕੇ. "ਜਿਨੀ ਤੇਰਾ ਨਾਮ ਧਿਆਇਆ ਤਿਨ ਕਉ ਸਦਿ ਮਿਲੇ." (ਮਾਰੂ ਮਃ ੧) ੨. ਸਦ੍ਯ. ਤੁਰੰਤ. ਫ਼ੌਰਨ. "ਆਪੇ ਦੇਵੈ ਸਦਿ ਬੁਲਾਇ." (ਮਾਝ ਅਃ ਮਃ ੩)