ਦੇਖੋ, ਅੰਗੁਲੀ.
ਕ੍ਰਿ- ਊਂਘ ਸਹਿਤ ਹੋਣਾ. ਉਨੀਂਦ੍ਰੇ (ਉੱਨਿਦ੍ਰਿਤ) ਹੋਣਾ.
ਸੰ. उञ्छ. ਸੰਗ੍ਯਾ- ਖੇਤ ਰਾਹ ਆਦਿ ਵਿੱਚ ਡਿਗੇ ਹੋਏ ਦਾਣੇ ਚੁਗਣ ਦੀ ਕ੍ਰਿਯਾ। ੨. ਰਾਹ ਵਿੱਚ ਪਏ ਦਾਣੇ, ਅਥਵਾ ਖੇਤ ਵੱਢਣ ਪਿੱਛੋਂ ਡਿਗਿਆ ਹੋਇਆ ਅੰਨ. ਸ਼ਿਲ.
ਸੰ. उञ्छशील. ਵਿ- ਸ਼ਿਲ (ਸੀਲਾ) ਚੁਗਕੇ ਗੁਜ਼ਾਰਾ ਕਰਨ ਵਾਲਾ. ਰਾਹ ਅਥਵਾ ਖੇਤ ਵਿੱਚੋਂ ਡਿਗਿਆ ਅੰਨ ਉਠਾਕੇ ਨਿਰਵਾਹ ਕਰਨ ਵਾਲਾ.
ਸੰ. उञ्छवृत्ति् ਸੰਗ੍ਯਾ- ਉਂਛ ਦੀ ਉਪਜੀਵਿਕਾ. ਖੇਤ ਵਿੱਚੋਂ ਦਾਣੇ ਚੁਗਕੇ ਨਿਰਵਾਹ. ਸ਼ਿਲੋਂਛ ਕਰਮ। ੨. ਇੱਕ ਖ਼ਾਸ ਰਿਖੀ, ਜਿਸ ਦੀ ਕਥਾ ਮਹਾਭਾਰਤ ਦੇ ਅਨੁਸ਼ਾਸ਼ਨ ਪਰਵ ਵਿੱਚ ਹੈ. ਉਸ ਦਾ ਇਹ ਨਾਂਉ ਸ਼ਿਲ ਚੁਗਣ ਤੋਂ ਹੀ ਹੋਇਆ ਸੀ.
ਸੰ. श्रत्र्जलि- ਅੰਜਲਿ. ਸੰਗ੍ਯਾ- ਬੁੱਕ. ਦੋਹਾਂ ਹੱਥਾਂ ਦਾ ਸੰਪੁਟ. ਡੂੰਨੇ ਦੀ ਸ਼ਕਲ ਬਣਾਏ ਹੋਏ ਦੋਵੇਂ ਹੱਥ.
ਕ੍ਰਿ- ਵਿ- ਉਸਤਰਾਂ. ਓਂਵੇਂ.