ਵਿ- ਅ਼ਕ਼ਲ ਦਾ ਸਮੁੰਦਰ. ਵਡਾ ਦਾਨਾ.
ਵਿ- ਮਤਿਹੀਨੀ. ਅ਼ਕ਼ਲ ਤੋਂ ਖਾਰਿਜ. "ਟੂਟੀ ਲਾਜੁ ਭਰੈ ਮਤਿਹਾਰੀ." (ਗਉ ਕਬੀਰ)
ਵਿ- ਬੁੱਧਿ ਰਹਿਤ. ਬੇਵਕ਼ੂਫ਼.
ਗ੍ਯਾਨ ਅਤੇ ਅ਼ਕ਼ਲ। ੨. ਸਿਮ੍ਰਿਤਿ ਅਤੇ ਸਮਝ. ਦੇਖੋ, ਮਤਿ. "ਮਤਿ ਬੁਧਿ ਭਵੀ ਨ ਬੁਝਈ." (ਸ੍ਰੀ ਮਃ ੩)
ਵਿ- ਭ੍ਰਮਿਤਮਤਿ. ਜਿਸ ਦੀ ਸਮਝ ਭ੍ਰਮ ਵਿੱਚ ਪੈਗਈ ਹੈ. "ਮਤਿਭਵੀ ਫਿਰਹਿ ਚਲਚਿਤੁ." (ਸਵਾ ਮਃ ੩)
ਬੁੱਧਿ ਅਤੇ ਮਾਨ। ੨. ਸੰ. ਵਿ- ਮਤਿ-ਮਾਨ੍. ਬੁੱਧਿ ਵਾਲਾ. ਦਾਨਾ. ਅਕਲਮੰਦ.
(ਗਉ ਮਃ ੪) ਮੁਖੋਂ ਕਰਤਾਰ ਦੇ ਨਾਮ ਜਪਣ ਦੀ ਮਤਿ (ਇੱਛਾ) ਵਾਲੀ ਮਤਿ (ਬੁੱਧਿ) ਨੂੰ, ਹੇ ਜੀਵ! ਮਾਤਾ ਬਣਾ.
nan
ਵਿ- ਅ਼ਕ਼ਲਮੰਦ. ਸਮਝਦਾਰ.
ਵਿ- ਮੋਟੀ ਅ਼ਕ਼ਲ ਵਾਲਾ. ਕੁੰਦਜਿਹਨ.
ਗ੍ਯਾਨਮਤਿ ਪ੍ਰਾਪਤ ਕਰਨ ਦਾ ਵੇਲਾ (ਸਮਾਂ). ਦੇਖੋ, ਪਵਨ ਅਰੰਭੁ. "ਕਵਣ ਮੂਲੁ ਕਵਣ ਮਤਿਵੇਲਾ." (ਸਿਧਗੋਸਟਿ) ਗ੍ਯਾਨ ਦਾ ਮੂਲ ਕੀ ਹੈ? ਮਤਿ (ਗ੍ਯਾਨ) ਪ੍ਰਾਪਤ ਕਰਨ ਦਾ ਵੇਲਾ ਕੇਹੜਾ ਹੈ?