ਸੰ. ਮਤਿ ਅ਼ਕ਼ਲ. "ਸੁਆਮੀ ਪੰਡਿਤਾ! ਤੁਮ ਦੇਹੁ ਮਤੀ." (ਬਸੰ ਮਃ ੧) ੨. ਮੱਤਤਾ ਕਰਕੇ. ਨਸ਼ੇ ਦੀ ਮਸਤੀ ਵਿੱਚ. "ਅਮਲ ਗਲੋਲਾ ਕੂੜ ਕਾ ××× ਮਤੀ ਮਰਣੁ ਵਿਸਾਰਿਆ." (ਸ੍ਰੀ ਮਃ ੧)
ਇੰਦੁਮਤੀ ਦੇ ਥਾਂ ਇਹ ਸ਼ਬਦ ਹੈ. "ਮਤੀਇੰਦ੍ਰ ਨਾਮਾ ਉਦਾਰ." (ਅਜਰਾਜ) ਦੇਖੋ, ਇੰਦੁਮਤੀ.
ਇਹ ਧਰਮਵੀਰ ਆਤਮਗ੍ਯਾਨੀ ਸਿੱਖ, ਭਾਈ ਪਰਾਗੇ ਦਾ ਜੇਠਾ ਪੁਤ੍ਰ ਸੀ. ਦੇਖੋ, ਪਰਾਗਾ. ਸਤਿਗੁਰੂ ਤੇਗਬਹਾਦੁਰ ਸਾਹਿਬ ਨੇ ਭਾਈ ਮਤੀਦਾਸ ਨੂੰ ਆਪਣਾ ਦੀਵਾਨ ਥਾਪਿਆ ਅਰ ਇਹ ਨੌਮੇ ਸਤਿਗੁਰੂ ਜੀ ਨਾਲ ਦਿੱਲੀ ਵਿੱਚ ਕੈਦ ਹੋਇਆ ਅਤੇ ਇਸਲਾਮ ਨਾ ਕਬੂਲ ਕਰਨ ਪੁਰ ਸੰਮਤ ੧੭੩੨ ਵਿੱਚ ਆਰੇ ਨਾਲ ਚਿਰਵਾਇਆ ਗਿਆ. ਭਾਈ ਮਤੀਦਾਸ ਦੇ ਸਿਰ ਪੁਰ ਜਦ ਆਰਾ ਚਲ ਰਿਹਾ ਸੀ, ਤਦ ਭੀ ਜਪੁ ਸਾਹਿਬ ਦਾ ਪਾਠ ਮੁਖੋਂ ਨਿਕਲਦਾ ਸੀ. ਇਸ ਧਰਮਵੀਰ ਦਾ ਭਤੀਜਾ ਗੁਰਬਖ਼ਸ਼ਸਿੰਘ ਦਸ਼ਮੇਸ਼ ਦੀ ਹਜੂਰੀ ਵਿੱਚ ਰਿਹਾ ਹੈ. ਕਈ ਲੇਖਕਾਂ ਨੇ ਮਤੀਦਾਸ ਨੂੰ ਮਤੀਰਾਮ ਭੀ ਲਿਖਿਆ ਹੈ.
ਅ਼. [متین] ਵਿ- ਮਤਨ (ਬਲ) ਵਾਲਾ. ਬਲੀ. ਤ਼ਾਕ਼ਤਵਰ। ੨. ਸੰਗ੍ਯਾ- ਪਰਮੇਸ਼੍ਵਰ ਦਾ ਇੱਕ ਨਾਮ.
ਸੰਗ੍ਯਾ- ਹਿੰਦਵਾਣਾ. ਤਰਬੂਜ਼. Water melon ਦੇਖੋ, ਤਰਬੂਜ.
ਦੇਖੋ, ਮਤੀਦਾਸ.
ਵ੍ਯ- ਮਾ, ਨਿਸੇਧ ਬੋਧਕ. "ਮਤ ਭੂਲਹਿ ਰੇ ਮਨ! ਚੇਤ ਹਰੀ." (ਬਸੰ ਮਃ ੧) ੨. ਕ੍ਰਿ. ਵਿ- ਸ਼ਾਯਦ. ਕਦਾਚਿਤ. "ਆਉ ਸਭਾਗੀ ਨੀਦੜੀਏ, ਮਤੁ ਸਹੁ ਦੇਖਾ ਸੋਇ." (ਵਡ ਮਃ ੧) ੩. ਸੰ. मत. ਸਲਾਹ. ਸੰਮਤਿ। ੪. ਅਭਿਪ੍ਰਾਯ। ੫. ਧਰਮ. "ਭਿੰਨ ਭਿੰਨ ਘਰ ਘਰ ਮਤ ਗਹਿ ਹੈਂ" (ਕਲਕੀ) ੬. ਗ੍ਯਾਨ। ੭. ਪੂਜਾ। ੮. ਵਿ- ਜਾਣਿਆ ਹੋਇਆ। ੯. ਮੰਨਿਆ ਹੋਇਆ। ੧੦. ਪੂਜਿਤ। ੧੧. ਸੰ. ਮੱਤ. ਨਸ਼ੇ ਵਿੱਚ ਮਸ੍ਤ. "ਮਨੁ ਮੈਮਤੁ ਮੈਗਲ ਮਿਕਦਾਰਾ." (ਧਨਾ ਮਃ ੩) ੧੨. ਸੰ. ਮਾਤਾ. "ਪਿਤਸ ਤੁਯੰ। ਮਤਸ ਤੁਯੰ।" (ਗ੍ਯਾਨ); ਦੇਖੋ, ਮਤ ੧. "ਮਤੁ ਭਰਮਿ ਭੂਲਹੁ." (ਬਸੰ ਮਃ ੫) ੨. ਮੱਤ. ਮਖਮੂਰ. ਦੇਖੋ, ਮਤ ੧੧.
ਵ੍ਯ- ਸ਼ਾਯਦ (ਕਦਾਚਿਤ) ਅਜਿਹਾ ਨਾ ਹੋਵੇ. "ਉਡਰਿਆ ਵੇਚਾਰਾ ਬਗੁਲਾ, ਮਤੁ ਹੋਵੈ ਮੰਞੁ ਲਖਾਵੈ." (ਵਾਰ ਰਾਮ ੨. ਮਃ ੫) ਅਜਿਹਾ ਨਾ ਹੋਵੇ ਕਿ ਮੇਰੀ ਅਸਲੀਯਤ ਮਲੂਮ ਹੋ ਜਾਵੇ.
ਮੱਤ ਹੋਏ. ਮਸ੍ਤ ਭਏ. "ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ." (ਸਹਸ ਮਃ ੫) ੨. ਵ੍ਯ- ਅਜਿਹਾ ਨਾ ਹੋਵੇ। ੩. ਸ਼ਾਯਦ. ਕਦਾਚਿਤ.