اُ توں شروع ہون والے پنجابی لفظاں دے معنےਕ

ਵਿ- ਕਸ਼ਮੀਰ ਦੇਸ਼ ਦਾ, ਕਸ਼ਮੀਰ ਨਾਲ ਸੰਬੰਧਿਤ. ਕਾਸ਼ਮੀਰੀ.


ਦੇਖੋ, ਕੱਸਪਸੁਤ.


ਅ਼. [کسر] ਸੰਗ੍ਯਾ- ਕਮੀ. ਘਾਟਾ। ੨. ਟੁਕੜਾ. ਖੰਡ. ਭਾਗ। ੩. ਤੋੜਨ ਦੀ ਕ੍ਰਿਯਾ। ੪. ਰਾਵਲਪਿੰਡੀ ਵੱਲ ਮੁਸਲਮਾਨਾਂ ਦੀ ਇੱਕ ਜਾਤੀ, ਜਿਸ ਤੋਂ "ਬਲਕਸਰ" ਆਦਿਕ ਕਈ ਪਿੰਡਾਂ ਦੇ ਨਾਉਂ ਹੋ ਗਏ ਹਨ.


ਅ਼. [کسرت] ਸੰਗ੍ਯਾ- ਵ੍ਯਾਯਾਮ. ਵਰਜ਼ਿਸ਼. ਮਿਹਨਤ। ੨. ਅ਼. [کشرت] ਕਸਰਤ. ਅਧਿਕਤਾ. ਜ਼ਿਆਦਤੀ.