اُ توں شروع ہون والے پنجابی لفظاں دے معنےਜ

ਦੇਖੋ, ਜਁਹ


ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਸ਼੍ਰੀ ਨਾਨਕ ਕੀ ਇੱਛਾ ਜਹਿਂਵਾ। ਵਿਚਰਹਿਂ ਬਾਲਕ ਮੇ ਮਿਲ ਤਹਿਂਵਾ." (ਨਾਪ੍ਰ)


ਅ. [ذہیِن] ਜਹੀਨ. ਵਿ- ਜਹਨ (ਬੁੱਧਿ) ਵਾਲਾ. ਚੰਗੇ ਚੇਤੇ ਵਾਲਾ. ਤਿੱਖੀ ਸਮਝ ਵਾਲਾ.


ਅ਼. [زحیِر] ਜ਼ਹ਼ੀਰ. ਵਿ- ਸ਼ੋਕਾਤੁਰ. ਗ਼ਮਗੀਨ. ਖ਼੍ਵਾਰ. 'ਹੱਕ ਬਿਗਾਨਾ ਜੋ ਰਖਨ ਸੋ ਹੋਸਨ ਬਹੁਤ ਜਹੀਰ. ' (ਜਸਾ) "ਇਕਨਾ ਵਡੀ ਆਰਜਾ, ਇਕਿ ਮਰਿ ਹੋਹਿ ਜਹੀਰ." (ਵਾਰ ਮਲਾ ਮਃ ੧) ੨. ਰੋਗ ਨਾਲ ਕਮਜ਼ੋਰ। ੩. ਅ਼. [جہیِر] ਜਹੀਰ. ਉਹ ਵਕਤਾ, ਜਿਸ ਦਾ ਸੁਰ ਉੱਚਾ ਅਤੇ ਸਪਸ੍ਟ ਹੋਵੇ. "ਦਿਸਨ ਬਡੇ ਜਹੀਰ." (ਮਗੋ)


ਸੰਗ੍ਯਾ- ਵ੍ਯਾਖ੍ਯਾਨ ਸ਼ਕਤਿ. ਵਕਤ੍ਰਿਤਾ. ਦੇਖੋ, ਜਹੀਰ ੩. "ਤਦਬੀਰੀ ਜਹੀਰੀ ਅਕਲਗੀਰੀ." (ਗੁਪ੍ਰਸੂ)


ਕ੍ਰਿ. ਵਿ- ਜਹਾਂ. ਜਿਸ ਥਾਂ। ੨ਜਹਾਂ ਹੀ. ਜਿੱਥੇ ਹੀ.


ਦੇਖੋ, ਜੌਹਰੀ। ੨. ਅਫ਼ੀਮ ਦੀ ਟਪਕਾਈ ਹੋਈ ਰੈਣੀ, ਜੋ ਕੁਸੁੰਭੇ ਦੇ ਰੰਗ ਜੇਹੀ ਹੁੰਦੀ ਅਤੇ ਰਾਜਪੂਤਾਨੇ ਵਿੱਚ ਬਹੁਤ ਪੀਤੀ ਜਾਂਦੀ ਹੈ.


ਦੇਖੋ, ਯਹੂਦੀ.


ਅ਼. [ظہوُر] ਜਹੂਰ. ਸੰਗ੍ਯਾ- ਪ੍ਰਕਾਸ਼. ਚਮਤਕਾਰ. "ਕਿ ਜਾਹਰ ਜਹੂਰ ਹੈ." (ਜਾਪੁ) ੨. ਵਿ- ਪ੍ਰਗਟ. ਜਾਹਿਰ.


ਠਾਟ. ਦਿਖਾਵਾ। ੨. ਪ੍ਰਕਾਸ਼. ਦੇਖੋ, ਜਹੂਰ.