اُ توں شروع ہون والے پنجابی لفظاں دے معنےਭ

ਦੇਖੋ, ਭਖ। ੨. ਸੰ. ਭਕ੍ਸ਼੍ਯ. ਵਿ- ਖਾਣ ਯੋਗ੍ਯ. "ਲੋਭੀ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ." (ਸ੍ਰੀ ਮਃ ੫) "ਅਭਖੁ ਭਖਹਿ, ਭਖੁ ਤਜਿਛੋਡਹਿ." (ਮਃ ੧. ਵਾਰ ਮਲਾ)


ਭਕ੍ਸ਼੍‍ਣ ਕਰਦਾ (ਖਾਂਦਾ) ਹੈ। ੨. ਤਪਦਾ ਹੈ। ੩. ਭਾਖੈ ਦੇਖੋ, ਵਾਉ.


ਭਕ੍ਸ਼੍‍ਣ ਕਰੈਯਾ. ਖਾਣ ਵਾਲਾ। ੨. ਭਖਾਉਣ (ਤਪਾਉਣ) ਵਾਲਾ। ੩. ਭਾਸਣ ਕਰੈਯਾ. ਬੋਲਣਵਾਲਾ.


(ਦੇਖੋ, ਭਜ੍‌ ਧਾ) ਸੰ. ਸੰਗ੍ਯਾ- ਪਰਮਾਤਮਾ. ਵਾਹਿਗੁਰੂ। ੨. ਸੂਰਜ। ੩. ਸ਼ਿਵ। ੪. ਵੀਰਯ. ਸ਼ੁਕ੍ਰ. ਮਨੀ। ੫. ਬਲ। ੬. ਜਸ. ਕੀਰਤਿ। ੭. ਸ਼ੋਭਾ। ੮. ਗ੍ਯਾਨ। ੯. ਵੈਰਾਗ੍ਯ। ੧੦. ਧਰਮ। ੧੧. ਇੱਛਾ। ੧੨. ਯਤਨ ਕੋਸ਼ਿਸ਼। ੧੩. ਮੋਕ੍ਸ਼੍‍ ਮੁਕ੍ਤਿ। ੧੪. ਭਾਗ੍ਯ. ਨਸੀਬ। ੧੫. ਸੁੰਦਰਤਾ। ੧੬. ਪ੍ਰਸੰਨਤਾ ਆਨੰਦ। ੧੭. ਚੰਦ੍ਰਮਾ। ੧੮. ਅਧਿਕਾਰ. ਰੁਤਬਾ। ੧੯. ਹਿੱਸਾ ਭਾਗ। ੨੦. ਯੋਨਿ. "ਭਗ ਮੁਖਿ ਜਨਮੁ ਵਿਗੋਇਆ." (ਸ੍ਰੀ ਬੇਣੀ) ਭਗ ਅਤੇ ਜ਼ੁਬਾਨ ਦੇ ਰਸ ਵਿੱਚ ਲਗਕੇ ਜਨਮ ਵਿਗਾੜ ਲਿਆ। ੨੧. ਧਨ। ੨੨ ਗੁਰਦਾ। ੨੩ ਭਗਾ ਅਥਵਾ ਭਾਗਾ ਦੀ ਥਾਂ ਭੀ ਭਗ ਸ਼ਬਦ ਆਇਆ ਹੈ- "ਤਮਚਰ (ਚੰਦ੍ਰ) ਦੇ ਭਾਗਾ ਅੰਤ ਲਾਉਣ ਤੋਂ ਚੰਦ੍ਰਭਾਗਾ (ਚਨਾਬ) ਨਦੀ ਸ਼ਬਦ ਬਣਦਾ ਹੈ.


ਭਗਵਾਂ. ਗੇਰੂਰੰਗਾ. "ਭਗਉਹੇਂ ਲਸੈਂ ਬਸਤ੍ਰ." (ਦੱਤਾਵ)


ਸੰ. भगवत्- ਭਗਵਤ. ਵਿ- ਭਗ (ਐਸ਼੍ਵਰਯ) ਵਾਲਾ। ੨. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਦੇਖੋ, ਭਗਵਤ ਸ਼ਬਦ.


ਭਗਵਤ- ਭਕ੍ਤ. ਕਰਤਾਰ ਦਾ ਉਪਸਾਕ. "ਸੋ ਭਗਉਤੀ, ਜੋ ਭਗਵੰਤੈ ਜਾਣੈ। ਗੁਰਪਰਸਾਦੀ ਆਪੁ ਪਛਾਣੈ। ਧਾਵਤੁ ਰਾਖੈ ਇਕਤੁ ਘਰਿ ਆਣੈ। ਜੀਵਤੁ ਮਰੈ ਹਰਿਨਾਮੁ ਵਖਾਣੈ। ਐਸਾ ਭਗਉਤੀ ਉਤਮੁ ਹੋਇ। ਨਾਨਕ ਸਚਿ ਸਮਾਵੈ ਸੋਇ।।" (ਮਃ ੩. ਵਾਰ ਸ੍ਰੀ) "ਸਾਧ ਸੰਗਿ ਪਾਪਾਂਮਲੁ ਧੋਵੈ। ਤਿਸ ਭਗਉਤੀ ਕੀ ਮਤਿ ਊਤਮ ਹੋਵੈ." (ਸੁਖਮਨੀ) ੨. ਭਗਵਤ ਦੀ. "ਭਗਉਤੀ ਮੁਦ੍ਰਾ. ਮਨੁ ਮੋਹਿਆ ਮਾਇਆ." (ਪ੍ਰਭਾ ਅਃ ਮਃ ੫) ਪਰਮੇਸ਼੍ਵਰ ਦੇ ਭੇਖ ਦੀ ਮੁਦ੍ਰਾ ਹੈ, ਪਰ ਮਨ ਮਾਇਆ ਮੋਹਿਆ। ੩. ਭਗਵਤੀ. ਦੁਰਗਾ. ਦੇਵੀ. "ਵਾਰ ਸ੍ਰੀ ਭਗਉਤੀ ਜੀ ਕੀ." (ਚੰਡੀ ੩) ੪. ਖੜਗ. ਸ਼੍ਰੀਸਾਹਿਬ, ਤਲਵਾਰ. "ਲਈ ਭਗਉਤੀ ਦੁਰਗਸਾਹ." (ਚੰਡੀ ੩) "ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ." (ਸਨਾਮਾ) "ਨਾਉ ਭਗਉਤੀ ਲੋਹ ਘੜਾਇਆ." (ਭਾਗੁ) ੫. ਮਹਾਕਾਲ. "ਪ੍ਰਿਥਮ ਭਗਉਤੀ ਸਿਮਰਕੈ." (ਚੰਡੀ ੩) ੬. ਇੱਕ ਛੰਦ. ਕਈ ਥਾਂਈਂ "ਸ੍ਰੀ ਭਗਵਤੀ" ਭੀ ਇਸ ਛੰਦ ਦਾ ਨਾਮ ਹੈ. ਦਸਮਗ੍ਰੰਥ ਵਿੱਚ ਇਸ ਦੇ ਦੋ ਰੂਪ ਹਨ. ਇੱਕ ਸੋਮਰਾਜੀ ਅਥਵਾ ਸ਼ੰਖਨਾਰੀ ਦਾ ਹੈ, ਅਰਥਾਤ ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਕਿ ਆਛਿੱਜ ਦੇਸੈ। ਕਿ ਆਭਿੱਜ ਭੇਸੈ। ×× (ਜਾਪੁ) ਇਹੀ ਰੂਪ ਕਲਕੀ ਅਵਤਾਰ ਵਿੱਚ ਹੈ, ਯਥਾ-#ਕਿ ਜੁੱਟੇਤ ਵੀਰੰ। ਕਿ ਛੁੱਟੇਤ ਤੀਰੰ।#ਜਹਾਂ ਬੀਰ ਜੁੱਟੈ। ਸਭੈ ਠਾਟ ਠੱਟੈ।#(ਅ) ਦੂਜਾ ਰੂਪ ਹੈ ਪ੍ਰਤਿ ਚਰਣ ਜ, ਸ, ਲ, ਗ, , , , .#ਉਦਾਹਰਣ#ਕਿ ਜਾਹਰ ਜਹੂਰ ਹੈਂ। ਕਿ ਹਾਜਰ ਹਜੂਰ ਹੈਂ।#ਹਮੇਸੁਲਸਲਾਮ ਹੈਂ। ਸਮਸ੍‌ਤੁਲਕਲਾਮ ਹੈਂ।#(ਜਾਪੁ)


ਦੇਖੋ, ਭਗਉਤੀ ੩. ਅਤੇ ਵਾਰ ਸ੍ਰੀ ਭਗੌਤੀ ਜੀ ਕੀ.


ਦੇਖੋ, ਭਗਉਤੀ ੨.


ਭਜਦਾ (ਨਠਦਾ) ਹੈ. ਭਾਗਤੀ ਹੈ. "ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ." (ਬਿਹਾ ਛੰਤ ਮਃ ੫)


ਵਰਣਿਕ ਗਣ. ਜਿਸ ਦਾ ਰੂਪ ਆਦਿ ਗੁਰੁ  ਹੈ। ੨. ਭ (ਤਾਰਾ) ਗਣ. ਤਾਰਿਆਂ ਦਾ ਸਮੂਹ.