ਦੇਖੋ, ਰਸਾਲ. "ਬੇਣੁ ਰਸਾਲੁ ਵਜਾਇਆ." (ਮਾਰੂ ਸੋਲਹੇ ਮਃ ੧)
ਸ਼ਾਲਿਵਾਹਨ ਦਾ ਪੁਤ੍ਰ ਅਤੇ ਪੂਰਨ ਦਾ ਭਾਈ, ਜੋ ਸਿਆਲਕੋਟ ਵਿੱਚ ਰਾਜ ਕਰਦਾ ਸੀ. ਗੱਖਰਾਂ ਦੇ ਰਾਜਾ ਹੂਡੀ ਨੇ ਇਸ ਨੂੰ ਫਤੇ ਕਰਕੇ ਇਸ ਦੀ ਪੁਤ੍ਰੀ ਵਿਆਹੀ. ਦੇਖੋ, ਸ਼ਾਲਿਬਾਹਨ ਅਤੇ ਪੂਰਨ ੨.
ਰਸਾਲਾ ਦਾ ਬਹੁਵਚਨ. ਦੇਖੋ, ਰਸਾਲਾ ੨. ਅਤੇ ੪.
ਰਸ- ਆਲੇਬਨ. ਦੇਖੋ, ਆਲੰਬਨ ਵਿਭਾਵ ਅਤੇ ਭਾਵ ੧੪.
nan
ਇੱਕ ਛੰਦ. ਜਾਪੁ ਵਿੱਚ ਅਰਧਭੁਜੰਗ ਦਾ ਹੀ ਨਾਮ ਰਸਾਵਲ ਆਇਆ ਹੈ, ਯਥਾ-#ਨਮੋ ਨਰ੍ਕ ਨਾਸੇ। ਸਦੈਵੰ ਪ੍ਰਕਾਸੇ।#ਅਨੰਗੰ ਸਰੂਪੇ। ਅਭੰਗੰ ਬਿਭੂਤੇ।।#ਵਿਚਿਤ੍ਰਨਾਟਕ ਵਿੱਚ ਭੀ ਰਸਾਵਲ ਦਾ ਇਹੀ ਰੂਪ ਹੈ, ਯਥਾ-#ਸੁਭੰ ਜੀਭ ਜ੍ਵਾਲੰ। ਸੁ ਦਾੜ੍ਹਾ ਕਰਾਲੰ।#ਬਜੀ ਬੰਬ ਸੰਖੰ। ਉਠੇ ਨਾਦ ਬੰਖੰ।।#(੨) ਰਸਾਵਲ ਦਾ ਹੋਰ ਰੂਪ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ੧੧, ੧੩. ਪੁਰ ਵਿਸ਼੍ਰਾਮ, ਅੰਤ ਭਗਣ, .#ਉਦਾਹਰਣ-#ਪ੍ਰਾਤ ਕਰੈ ਇਸਨਾਨ, ਧ੍ਯਾਨ ਗੁਰੁਪਗ ਮੇ ਲਾਵਤ,#ਧਰਮਕਿਰਤ ਕਰ ਛਕੈ, ਯਾਚਨਾ ਹਿਤ ਨਹਿ" ਜਾਵਤ,#ਰਹਿਣੀ ਕਹਿਣੀ ਤੁੱਲ, ਗੁਰੂਉਪਦੇਸ਼ ਕਮਾਵਤ,#ਹਰਿਵ੍ਰਿਜੇਸ਼ ਕੋ ਸਦਾ, ਸਿੱਖ ਐਸੋ ਹੈ ਭਾਵਤ.#(੩) ਰੋਲਾ ਛੰਦ ਨੂੰ ਭੀ ਕਈ ਕਵੀਆਂ ਨੇ "ਰਸਾਵਲ" ਮੰਨਿਆ ਹੈ. ਦੇਖੋ, ਰੋਲਾ ੨.#(੪) ਜੇ ਰਸਾਵਲ ਦੇ ਦੂਜੇ ਰੂਪ ਦੇ ਅੰਤ ਭਗਣ ਦੀ ਥਾਂ ਦੌ ਗੁਰੂ ਹੋਣ, ਤਦ ਇਸ ਛੰਦ ਦੀ "ਚੌਪਦ" ਸੰਖ੍ਯਾ ਹੋ ਜਾਂਦੀ ਹੈ.#(੫) ਅਨੇਕ ਗ੍ਰੰਥਾਂ ਵਿੱਚ ਤੁਕ ਦੇ ਅੰਤ ਭਗਣ ਅਥਵਾ ਗੁਰੁ ਅੱਖਰਾਂ ਦਾ ਕੋਈ ਨੇਮ ਨਹੀਂ, ਕੇਵਲ ੨੪ ਮਾਤ੍ਰਾ ਅਰ ੧੧- ੧੩ ਪੁਰ ਵਿਸ਼੍ਰਾਮ ਹੀ ਰਸਾਵਲ ਦਾ ਲੱਛਣ ਹੈ.
ਰਸ (ਪ੍ਰੇਮ) ਕਰਕੇ. ਅਨੁਰਾਗ ਸੇ. "ਰਸਿ ਗਾਏ ਗੁਨ ਪਰਮਾਨੰਦੁ." (ਗਉ ਮਃ ੫) ੨. ਰਸ ਵਿੱਚ. "ਨਾਮ ਰਸਿ ਜਨ ਮਾਤੇ." (ਮਲਾ ਛੰਤ ਮਃ ੫) ਰਸ (ਜਲ) ਮੇਂ. ਜਲ ਵਿੱਚ. "ਗਿਆਨਿ ਮਹਾ ਰਸਿ ਨਾਈਐ ਭਾਈ, ਮਨੁ ਤਨੁ ਨਿਰਮਲੁ ਹੋਇ." (ਸੋਰ ਅਃ ਮਃ ੧) ੩. ਰਸ (ਸੁਆਦ) ਵਿੱਚ. "ਏ ਰਸਨਾ, ਤੂ ਅਨ ਰਸਿ ਰਾਚਿ ਰਹੀ." (ਅਨੰਦੁ) ੪. ਖ਼ੁਸ਼ ਹੋਕੇ. ਪ੍ਰਸੰਨਤਾ ਨਾਲ. "ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ." (ਮਾਰੂ ਮਃ ੧) ੫. ਸੰ. ਰਹਸ੍ਯ. ਸੰਗ੍ਯਾ- ਗੁਪਤਸਿੱਧਾਂਤ. "ਜਿਨਾ ਸਤਿਗੁਰੁ ਰਸਿ ਮਿਲੈ, ਸੇ ਪੂਰੇ ਪੁਰਖ ਸੁਜਾਣੁ." (ਸ੍ਰੀ ਮਃ ੧) ੬. ਰਸ਼ਿਮ. ਕਿਰਣ. "ਜਲ ਰਸਿ ਕਮਲ ਬਿਗਾਸੀ." (ਸਾਰ ਮਃ ੧) ਪਾਣੀ ਅਤੇ ਕਿਰਣਾਂ ਤੋਂ ਕਮਲ ਖਿੜਦਾ ਹੈ.
ਰਸ ਸਹਿਤ ਹੋਇਆ. "ਰਾਮ ਨਾਮ ਗੁਰਿ ਉਦਕੁ ਚੁਆਇਆ ਫਿਰਿ ਕਰਿਆ ਹੋਆ ਰਸਿਆ." (ਬਸੰ ਅਃ ਮਃ ੪) ੨. ਸੁਰੀਲਾ. ਰਸਦਾਇਕ ਸੁਰਵਾਲਾ. "ਹੌਂ ਮਨ ਇਹ ਚਾਹੋਂ ਰਸ੍ਯੋ ਲਿਆਵੋਂ." (ਨਾਪ੍ਰ) ਮੈ ਚਾਹੁਨਾ ਹਾਂ ਕਿ ਰਸਿਆ ਹੋਇਆ ਰਬਾਬ ਲਿਆਵਾਂ. ਭਾਵ ਜਿਸ ਦਾ ਸੁਰ ਚੰਗੀ ਤਰਾਂ ਕ਼ਾਇਮ ਹੋ ਗਿਆ ਹੈ ਅਤੇ ਮਿੱਠੇ ਸੁਰ ਵਾਲਾ ਹੈ.
ਵਿ- ਰਸ ਜਾਣਨ ਵਾਲਾ। ੨. ਰਸਵਾਲਾ. ਰਸੀਆ। ੩. ਸੰਗ੍ਯਾ- ਸਾਰਸ ਪੰਛੀ। ੪. ਘੋੜਾ। ੫. ਹਾਥੀ। ੬. ਪ੍ਰੇਮੀ ਭਗਤ। ੭. ਕਾਵ੍ਯਵੇੱਤਾ.
nan
ਕਾਵ੍ਯ ਦੇ ਪੰਡਿਤ ਕਵਿ ਕੇਸ਼ਵਦਾਸ ਦਾ ਰਚਿਆ ਹੋਇਆ ਸਾਹਿਤ੍ਯ ਦਾ ਉੱਤਮ ਗ੍ਰੰਥ, ਜੋ ਸੰਮਤ ੧੬੪੮ ਵਿੱਚ ਲਿਖਿਆ ਗਿਆ ਹੈ.
ਵਿ- ਰਸੀਆ ਅਤੇ ਵੈਰਾਗ੍ਯਵਾਨ. ਸਭ ਰਸਾਂ ਨੂੰ ਭੋਗਦਾ ਹੋਇਆ ਰਸਾਂ ਤੋਂ ਉਦਾਸੀਨ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕਦੇਵ. "ਭਾਟਿਓ ਪੁਰਖੁ ਰਸਿਕ ਬੈਰਾਗੀ." (ਗਉ ਮਃ ੫) ੩. ਪਾਰਬ੍ਰਹਮ. ਕਰਤਾਰ.