اُ توں شروع ہون والے پنجابی لفظاں دے معنےਸ਼

ਫ਼ਾ. [شگاف] ਸੰਗ੍ਯਾ- ਦਰਜ. ਤੇੜ. ਸੁਰਾਖ. ਛਿਦ੍ਰ. ਮੋਰੀ.


ਦੇਖੋ, ਸ਼ਿਗੁਫ਼ਤਹ ਅਤੇ ਸ਼ਿਗੁਫ਼ਤਨ.


ਫ਼ਾ. [شگون] ਸ਼ਕੁਨ (ਸਗਨ) ਦਾ ਬਹੁ ਵਚਨ.


ਫ਼ਾ. [شگوُفہ] ਸ਼ਗੂਫ਼ਹ. ਸੰਗ੍ਯਾ- ਕਲੀ. ਡੋਡੀ. ਅਣਖਿੜਿਆ ਫੁੱਲ। ੨. ਕਿਸਲਯ. ਨਵਾਂ ਪੱਤਾ.


ਅ਼. [ثجرہ] ਬਿਰਛ। ੨. ਭਾਵ- ਵੰਸ਼ ਦਾ ਸਿਲਸਿਲਾ. ਵੰਸ਼ਵ੍ਰਿਕ੍ਸ਼੍‍. Genealogical- tree.