اُ توں شروع ہون والے پنجابی لفظاں دے معنےਹ

ਕ੍ਰਿ- ਅਸ੍ਤਿ. ਹੈ. "ਹਹਿ ਭੀ ਹੋਵਨਹਾਰ." (ਬਾਵਨ) ੨. ਹਨ. ਹੈਨ. ਹੈਂ. "ਨਾਨਕ ਆਏ ਸੇ ਪਰਵਾਣ ਹਹਿ." (ਸ੍ਰੀ ਮਃ ੩)

ਦੇਖੋ, ਹਹਰ.

ਹੋਂ. ਹੋ. "ਅਬ ਤੁਮ ਹਹੁ, ਹਮ ਨਾਹੀ." (ਗਉ ਕਬੀਰ) ਅਬ ਤੁਮ ਹੋਂ, ਹਮ ਨਹੀਂ.

ਅ਼. [حّق] ਹ਼ੱਕ਼. ਵਿ- ਸਤ੍ਯ. "ਹਕ ਹੁਕਮ ਸਚੁ ਖੁਦਾਇਆ." (ਮਾਰੂ ਸੋਲਹੇ ਮਃ ੫) ੨. ਸੱਚਾ। ੩. ਸੰਗ੍ਯਾ- ਸ੍ਵਤ੍ਵ." ਅਪਨੱਤ. ਉਹ ਵਸਤੁ ਜਿਸ ਨੂੰ ਅਪਣਾਉਣ ਦਾ ਭਾਵ ਕੀਤਾ ਗਿਆ ਹੈ. "ਹਕੁ ਪਰਾਇਆ ਨਾਨਕਾ! ਉਸ ਸੂਆਰ ਉਸ ਗਾਇ." (ਵਾਰ ਮਾਝ ਮਃ ੧) ੪. ਇਨਸਾਫ. ਨਿਆਉਂ. "ਵਢੀ ਲੈਕੇ ਹਕੁ ਗਵਾਏ." (ਵਾਰ ਰਾਮ ੧. ਅਃ ੧) ੫. ਕਰਤਾਰ. ਵਾਹਗੁਰੂ. "ਹਕ ਸਚੁ ਖਾਲਕੁ ਖਲਕ ਮਿਆਨੇ." (ਤਿਲੰ ਕਬੀਰ) ੬. ਹੁੰਕਾਰ ਵਾਸਤੇ ਭੀ ਹਕ ਸ਼ਬਦ ਆਇਆ ਹੈ. ਸਿੰਘਨਾਦ. ਗੱਜਣਾ. "ਦਲ ਦੈਤਨ ਮੱਧ ਪਰਾ ਹਕਕੈ." (ਜਲੰਧਰਾਵ) ੭. ਦੇਖੋ, ਹੱਕ.

ਦੇਖੋ, ਹਕ। ੨. ਸੰਗ੍ਯਾ- ਹਕਲਾਪਨ. ਆਵਾਜ਼ ਦਾ ਸਾਫ਼ ਨਾ ਨਿਕਲਣਾ. ਦੇਖੋ, ਹਕਲਾ. "ਉਸ ਨੂੰ ਬੋਲਦੇ ਹੋਏ ਹੱਕ ਪੈਂਦੀ ਹੈ". (ਲੋਕੋ) ੩. ਸੰ. ਹਾਥੀ ਨੂੰ ਬੁਲਾਉਣ ਲਈ ਹਥਵਾਨ ਦਾ ਸੰਕੇਤ ਕੀਤਾ ਸ਼ਬਦ। ੪. ਦੇਖੋ, ਹੱਕਣਾ। ੫. ਹਾਕ. ਪੁਕਾਰ. "ਹੱਕ ਦੇਵੰ ਕਰੰ." (ਰਾਮਾਵ)